ਮਹੇਸ਼ ਆਨੰਦ ਬਾਲੀਵੁੱਡ ਦਾ ਉਹ ਵਿਲੇਨ, ਜਿਸ ਦੀ ਲਾਸ਼ ਕਈ ਦਿਨ ਕਮਰੇ ਵਿੱਚ ਸੜਦੀ ਰਹੀ

written by Rupinder Kaler | August 13, 2021

ਬਾਲੀਵੁੱਡ ਫ਼ਿਲਮਾਂ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਮਹੇਸ਼ ਆਨੰਦ (Mahesh Anand) ਨੇ ‘ਗੰਗਾ ਜਮੁਨਾ ਸਰਸਵਤੀ, ਸ਼ਹਿਨਸ਼ਾਹ, ਥਾਣੇਦਾਰ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਸੀ । 80 ਤੇ 90 ਦੇ ਦਹਾਕੇ ਵਿੱਚ ਮਹੇਸ਼ ਦਾ ਫ਼ਿਲਮਾਂ ਵਿੱਚ ਜਲਵਾ ਹੁੰਦਾ ਸੀ ਪਰ ਉਹਨਾਂ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਕਿ ਸਭ ਕੁਝ ਖਤਮ ਹੋ ਗਿਆ । ਇਹ ਘਟਨਾ ਸਾਲ 2000 ਦੀ ਹੈ । ਮਹੇਸ਼ (Mahesh Anand) ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ, ਇਸ ਦੌਰਾਨ ਉਹਨਾਂ ਨੇ ਇੱਕ ਸਟੰਟ ਕਰਨਾ ਸੀ । ਇਸੇ ਸਟੰਟ ਦੌਰਾਨ ਉਹਨਾਂ ਨੂੰ ਗੰਭੀਰ ਸੱਟ ਵੱਜ ਗਈ ।

Pic Courtesy: Youtube

ਹੋਰ ਪੜ੍ਹੋ :

ਕਿਸ-ਕਿਸ ਨੂੰ ਯਾਦ ਹੈ ਇਹ ਗਾਇਕਾ, ਦੋ ਆਵਾਜ਼ਾਂ ‘ਚ ਗਾਉਣ ‘ਚ ਹੈ ਮਾਹਿਰ

Pic Courtesy: Youtube

ਹਸਪਤਾਲ ਵਿੱਚ ਇਲਾਜ਼ ਕਰਵਾਉਣ ਤੋਂ ਬਾਅਦ 3 ਸਾਲਾਂ ਤੱਕ ਉਹ ਘਰ ਵਿੱਚ ਹੀ ਰਹੇ ਜਿਸ ਕਰਕੇ ਉਹਨਾਂ ਦਾ ਸੰਪਰਕ ਇੰਡਸਟਰੀ ਨਾਲੋਂ ਟੁੱਟ ਗਿਆ । ਇਸ ਵਜ੍ਹਾ ਕਰਕੇ ਉਹਨਾਂ ਨੂੰ ਕਿਸੇ ਵੀ ਫ਼ਿਲਮ ਵਿੱਚ ਕੰਮ ਨਹੀਂ ਮਿਲਿਆ, ਇਸ ਸਭ ਦੇ ਚਲਦੇ ਉਹ (Mahesh Anand) ਡਿਪਰੈਸ਼ਨ ਦਾ ਸ਼ਿਕਾਰ ਹੋ ਗਏ । 9 ਫਰਵਰੀ 2019 ਵਿੱਚ ਮਹੇਸ਼ ਦੀ ਉਹਨਾਂ ਦੇ ਫਲੈਟ ਵਿੱਚ ਮੌਤ ਹੋ ਗਈ ।

Pic Courtesy: Youtube

ਉਹਨਾਂ (Mahesh Anand) ਦੀ ਮੌਤ ਦੀ ਖ਼ਬਰ ਡੱਬੇ ਵਾਲੇ ਨੇ ਪੁਲਿਸ ਨੂੰ ਦਿੱਤੀ ।ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਮਹੇਸ਼ ਦੇ ਕਈ ਔਰਤਾਂ ਨਾਲ ਸਬੰਧ ਰਹੇ ਸਨ, ਪਰ ਉਹਨਾਂ ਦੀ ਦੂਸਰੀ ਪਤਨੀ ਦੇ ਇੱਕ ਬੇਟਾ ਹੋਇਆ ਸੀ । ਪਰ ਬੇਟੇ ਦੇ ਜਨਮ ਦੇ 9 ਮਹੀਨੇ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ । ਮਹੇਸ਼ ਆਪਣੀ ਇੱਕਲੌਤੀ ਸੰਤਾਨ ਨੂੰ ਮਿਲਣ ਲਈ ਤੜਫਦੇ ਰਹੇ ।

You may also like