ਰਿਆ ਚੱਕਰਵਤੀ ਵਾਂਗ ਮਹੇਸ਼ ਭੱਟ ਦੀ ਇਸ ਅਦਾਕਾਰ ਦੇ ਜੀਵਨ ’ਚ ਵੀ ਸੀ ਪੂਰੀ ਦਖਲ ਅੰਦਾਜ਼ੀ, ਮਹੇਸ਼ ਭੱਟ ਦੇ ਕਹਿਣ ’ਤੇ ਬਣ ਗਿਆ ਸੀ ਸੰਨਿਆਸੀ

written by Rupinder Kaler | August 24, 2020

ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਮਹੇਸ਼ ਭੱਟ ਏਨੀਂ ਦਿਨੀਂ ਚਰਚਾ ਵਿੱਚ ਬਣੇ ਹੋਏ ਹਨ । ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰਿਆ ਚੱਕਰਵਤੀ ਤੇ ਮਹੇਸ਼ ਭੱਟ ਦਾ ਰਿਸ਼ਤਾ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ । ਹਾਲ ਹੀ ਵਿੱਚ ਦੋਹਾਂ ਦੀ ਵਟਸਐਪ ਚੈਟ ਵਾਇਰਲ ਹੋਈ ਸੀ ।ਇਸ ਚੈਟ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਮਹੇਸ਼ ਭੱਟ ਦੇ ਕਹਿਣ ਤੇ ਹੀ ਰਿਆ ਨੇ ਸੁਸ਼ਾਂਤ ਤੋਂ ਸਾਰੇ ਰਿਸ਼ਤੇ ਤੋੜੇ ਸਨ । ਰਿਆ ਨੇ 8 ਜੂਨ ਨੁੰ ਸੁਸ਼ਾਂਤ ਦਾ ਘਰ ਛੱਡਿਆ ਸੀ ਤੇ 14 ਜੂਨ ਨੂੰ ਸੁਸ਼ਾਂਤ ਦੀ ਭੇਦ ਭਰੇ ਹਲਾਤਾਂ ਵਿੱਚ ਮੌਤ ਹੋ ਗਈ ਸੀ ।

https://www.instagram.com/p/Bv0PuManVkZ/

ਪਰ ਇਹ ਪਹਿਲਾ ਮੌਕਾ ਨਹੀਂ ਜਦੋਂ ਮਹੇਸ਼ ਭੱਟ ਕਿਸੇ ਦੀ ਜ਼ਿੰਦਗੀ ਦੇ ਅਹਿਮ ਫੈਸਲੇ ਕਰਕੇ ਸੁਰਖੀਆਂ ਵਿੱਚ ਆਏ ਹੋਣ ।ਇਸ ਤੋਂ ਪਹਿਲਾਂ ਮਹੇਸ਼ ਭੱਟ ਨੇ ਆਪਣੇ ਦੋਸਤ ਵਿਨੋਦ ਖੰਨਾ ਨੂੰ ਅਧਿਆਤਮਕ ਜੀਵਨ ਅਪਨਾਉਣ ਲਈ ਪ੍ਰੇਰਿਤ ਕੀਤਾ ਸੀ । 80 ਦੇ ਦਹਾਕੇ ਵਿੱਚ ਵਿਨੋਦ ਖੰਨਾ ਦਾ ਕਰੀਅਰ ਸੁਪਰਹਿੱਟ ਸੀ । ਉਹ ਅਮਿਤਾਬ ਬੱਚਨ ਨੂੰ ਟੱਕਰ ਦਿੰਦੇ ਸਨ । ਇਸੇ ਦੌਰਾਨ ਵਿਨੋਦ ਖੰਨਾ ਦੀ ਮਾਂ ਦਾ ਦਿਹਾਂਤ ਹੋ ਗਿਆ ਤੇ ਉਹ ਪੁਰੀ ਤਰ੍ਹਾਂ ਟੁੱਟ ਗਏ ।

ਜਿਸ ਤੋਂ ਬਾਅਦ ਮਹੇਸ਼ ਭੱਟ ਨੇ ਉਹਨਾਂ ਨੂੰ ਅਧਿਆਤਮ ਵੱਲ ਜਾਣ ਲਈ ਪ੍ਰੇਰਿਤ ਕੀਤਾ । ਇਸ ਸਭ ਦਾ ਖੁਲਾਸਾ ਮਹੇਸ਼ ਭੱਟ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ਸੀ ਉਹਨਾਂ ਨੇ ਦੱਸਿਆ ਕਿ ‘ਲੋਕ ਨਹੀਂ ਜਾਣਦੇ ਪਰ ਉਹ ਵਿਨੋਦ ਖੰਨਾ ਨੂੰ ਓਸ਼ੋ ਰਜਨੀਸ਼ ਦੇ ਆਸ਼ਰਮ ਵਿੱਚ ਲੈ ਕੇ ਗਏ ਸਨ ।

ਮਾਂ ਦੀ ਮੌਤ ਤੋਂ ਬਾਅਦ ਉਹ ਕਾਫੀ ਦੁਖੀ ਸਨ ਪਰ ਆਸ਼ਰਮ ਜਾ ਕੇ ਉਹਨਾਂ ਨੂੰ ਕਾਫੀ ਸਕੂਨ ਮਿਲਿਆ ਸੀ । ਇਸ ਤੋਂ ਬਾਅਦ ਵਿਨੋਦ ਖੰਨਾ ਸਾਧੂ ਬਣ ਗਏ ਸਨ ਤੇ ਕੁਝ ਚਿਰ ਲਈ ਉਹਨਾਂ ਨੇ ਸਭ ਕੁਝ ਛੱਡ ਦਿੱਤਾ ਸੀ ।

You may also like