ਪਿਆਰ ਵਿੱਚ ਧੋਖਾ ਖਾਣ ਵਾਲੀ ਮਹਿਮਾ ਚੌਧਰੀ ਨੇ ਕਿਹਾ ‘ਉਹ ਚੰਗਾ ਖਿਡਾਰੀ ਤਾਂ ਹੋ ਸਕਦਾ ਹੈ ਪਰ ਚੰਗਾ ਇਨਸਾਨ ਨਹੀਂ’

written by Rupinder Kaler | July 17, 2021

ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਕਿਮ ਸ਼ਰਮਾ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਜਿਸ ਕਰਕੇ ਇਹ ਜੋੜੀ ਸੁਰਖੀਆਂ ਵਿੱਚ ਹੈ । ਕਿਮ ਤੋਂ ਪਹਿਲਾਂ ਲਿਏਂਡਰ ਮਹਿਮਾ ਚੌਧਰੀ ਨਾਲ ਰਿਲੇਸ਼ਨਸ਼ਿਪ ਵਿੱਚ ਸਨ । ਜਿਸ ਦੇ ਚਲਦੇ ਮਹਿਮਾ ਚੌਧਰੀ ਨੇ ਇਸ ਜੋੜੀ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ।

ਹੋਰ ਪੜ੍ਹੋ :

ਗੁਰਲੇਜ ਅਖਤਰ ਨੇ ਮਨਾਇਆ ਭੈਣ ਦਾ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

ਮਹਿਮਾ ਚੌਧਰੀ ਨੇ ਫਿਲਮ ਡਾਰਕ ਚਾਕਲੇਟ ਦੇ ਪ੍ਰਮੋਸ਼ਨ ਦੌਰਾਨ ਕਿਹਾ ਕਿ ਲਿਏਂਡਰ ਨੇ ਉਸ ਨੂੰ ਧੋਖਾ ਦਿੱਤਾ ਸੀ । ਉਹ ਇਕ ਚੰਗਾ ਖਿਡਾਰੀ ਹੈ ਪਰ ਇਕ ਚੰਗਾ ਇਨਸਾਨ ਨਹੀਂ । ਤੁਹਾਨੂੰ ਦੱਸ ਦੇਈਏ ਕਿ ਲਿਏਂਡਰ ਜਿਸ ਸਮੇਂ ਮਹਿਮਾ ਨਾਲ ਰਿਸ਼ਤੇ ਵਿੱਚ ਸੀ ਉਦੋਂ ਉਹਨਾਂ ਦੀ ਨੇੜਤਾ ਸੰਜੇ ਦੱਤ ਦੀ ਦੂਜੀ ਪਤਨੀ ਰੀਆ ਨਾਲ ਵੱਧਦੀ ਜਾ ਰਹੀ ਸੀ ।

ਜਿਸ ਨੂੰ ਲੈ ਕੇ ਮਹਿਮਾ ਚੌਧਰੀ ਨੇ ਵਿੱਚ ਦੱਸਿਆ ਕਿ ‘ਜਦੋਂ ਮੈਨੂੰ ਪਤਾ ਲੱਗਿਆ ਕਿ ਉਸ ਦੀ ਜ਼ਿੰਦਗੀ ਵਿਚ ਕੋਈ ਹੋਰ ਵੀ ਹੈ ਤਾਂ ਮੈਂ ਹੈਰਾਨ ਰਹਿ ਗਈ ਸੀ। ਉਸ ਦੇ ਜਾਣ ਨਾਲ ਮੇਰੇ ਜੀਵਨ ‘ਤੇ ਕੋਈ ਅਸਰ ਨਹੀਂ ਹੋਇਆ, ਮੈਂ ਵਧੇਰੇ ਪਰਪੱਕ ਹੋ ਗਈ ਸੀ’ ।

0 Comments
0

You may also like