ਦੋ ਦਿਨ ਵਿੱਚ ਚਾਰ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਬੱਬਲ ਰਾਏ ਦਾ ਗੀਤ ”ਮੈਂ ਤੇਰਾ ਅਕਸ਼ੇ“

Reported by: PTC Punjabi Desk | Edited by: Rajan Sharma  |  September 17th 2018 12:57 PM |  Updated: September 17th 2018 12:57 PM

ਦੋ ਦਿਨ ਵਿੱਚ ਚਾਰ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਬੱਬਲ ਰਾਏ ਦਾ ਗੀਤ ”ਮੈਂ ਤੇਰਾ ਅਕਸ਼ੇ“

ਪੰਜਾਬੀ ਗਾਇਕ ”ਬੱਬਲ ਰਾਏ ” babbal rai ਦਾ ਇੱਕ ਹੋਰ ਨਵਾਂ ਗੀਤ  ਰਿਲੀਜ ਹੋ ਚੁੱਕਾ ਹੈ | ਇਸ ਗੀਤ ਦਾ ਨਾਮ ਹੈ ” ਮੈਂ ਤੇਰਾ ਅਕਸ਼ੇ ” punjabi song | ਇਹਨਾਂ ਦੇ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਵੀ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਰਿਲੀਜ ਹੋਏ ਅਜੇ 2 ਦਿਨ ਹੀ ਹੋਏ ਹਨ ਅਤੇ ਯੂਟਿਊਬ ਤੇ ਹੁਣ ਤੱਕ ਇਸਨੂੰ 4 ਮਿਲੀਅਨ ਤੋਂ ਵੀ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ | ਇਸ ਗੀਤ ਦੀ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਦੇ ਜਰੀਏ ਸੱਭ ਨਾਲ ਸਾਂਝਾ ਕਰਦੇ ਹੋਏ ਇਸ ਗੀਤ ਨੂੰ ਪਸੰਦ ਕਰਨ ਲਈ ਬੱਬਲ ਰਾਏ ਨੇਂ ਸੱਭ ਦਾ ਧੰਨਵਾਦ ਕੀਤਾ | ਜਿਥੇ ਕਿ ਇਸ ਗੀਤ ਦੇ ਬੋਲ ” ਜਾਨੀ ” ਦੁਆਰਾ ਲਿਖੇ ਗਏ ਹਨ ਉਥੇ ਹੀ ਇਸ ਗੀਤ ਨੂੰ ਮਿਊਜ਼ਿਕ ” ਬੀ ਪ੍ਰਾਕ ” ਦੁਆਰਾ ਦਿੱਤਾ ਗਿਆ ਹੈ|

Babbal Rai’s Mai Terra Akshay Song An Instant Hit, Trending At No 4 On YouTube Babbal Rai’s Mai Terra Akshay Song An Instant Hit, Trending At No 4 On YouTube

ਇਸ ਗੀਤ ਦੀ ਵੀਡੀਓ ਵੀ ਬਹੁਤ ਵਧੀਆ ਹੈ ਜਿਸਨੂੰ ਕਿ ”ਬਲਜੀਤ ਸਿੰਘ ਦਿਓ” ਦੁਆਰਾ ਤਿਆਰ ਕੀਤਾ ਗਿਆ ਹੈ | ਇਸ ਗੀਤ ਵਿੱਚ ਮਸ਼ਹੂਰ ਪੰਜਾਬੀ ਰੈਪਰ ” ਬੋਹੀਮੀਆ ” ਦੁਆਰਾ ਰੈਪ ਵੀ ਕੀਤੀ ਗਈ ਹੈ | ਇਹ ਇੱਕ ਪਾਰਟੀ ਡਾਂਸ ਗੀਤ ਹੈ | ਇਸ ਗੀਤ ‘ਚ ਇੱਕ ਮੁਟਿਆਰ ਦੇ ਸਟਾਈਲ ਦੀ ਗੱਲ ਕੀਤੀ ਗਈ ਹੈ ,ਕਿਉਂਕਿ ਇਸ ਸਟਾਈਲ ਦੇ ਜ਼ਰੀਏ ਹੀ ਮੁਟਿਆਰ ਮੁੰਡਿਆਂ ਦੇ ਦਿਲਾਂ ‘ਤੇ ਕਹਿਰ ਢਾਉਂਦੀ ਹੈ|

https://www.instagram.com/p/Bn0E1WHAJK_/?taken-by=babbalrai9

ਬੱਬਲ ਰਾਏ ਆਪਣੀ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਕਾਫੀ ਨਾਮ ਕਮਾ ਚੁੱਕੇ ਹਨ ਅਤੇ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਨਿਭਾ ਚੁੱਕੇ ਹਨ ਜਿਵੇਂ ਕਿ ” ਮਿਸਟਰ ਐਂਡ ਮਿਸ 420 , ਉਹ ਮਾਈ ਪਿਓ , ਸਰਗੀ ” ਆਦਿ | ” ਬੱਬਲ ਰਾਏ ” babbal rai  ਆਪਣੇ ਇਸ ਗੀਤ ਨੂੰ ਲੈਕੇ ਕਾਫੀ ਉਤਸਾਹਿਤ ਹਨ ਅਤੇ ਓਹਨਾ ਨੂੰ ਉਮੀਦ ਹੈ ਕਿ ਬਾਕੀ ਗੀਤਾਂ ਵਾਂਗੂ ਇਸ ਗੀਤ ਨੂੰ ਫੈਨਸ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network