ਕੌਣ ਸਨ ਮੱਖਣ ਸ਼ਾਹ ਲੁਬਾਣਾ ,ਕਿਵੇਂ ਪਤਾ ਲਗਾਇਆ ਮੱਖਣ ਸ਼ਾਹ ਲੁਬਾਣਾ ਨੇ ਨੌਂਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 

Written by  Shaminder   |  December 12th 2018 02:53 PM  |  Updated: December 12th 2018 02:53 PM

ਕੌਣ ਸਨ ਮੱਖਣ ਸ਼ਾਹ ਲੁਬਾਣਾ ,ਕਿਵੇਂ ਪਤਾ ਲਗਾਇਆ ਮੱਖਣ ਸ਼ਾਹ ਲੁਬਾਣਾ ਨੇ ਨੌਂਵੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 

ਨੌਂਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਜਿਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ  । ਉਨਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਆਪ ਦੇਸ਼ ਅਤੇ ਕੌਮ ਦੀ ਖਾਤਰ ਵਾਰ ਦਿੱਤਾ  । ਆਪ ਜੀ ਦੇ ਬਚਪਨ ਦਾ ਨਾਂਅ ਤਿਆਗ ਮੱਲ ਸੀ  ਆਪ ਜੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਨੇ ਆਪ ਨੂੰ ਤੇਗ ਬਹਾਦਰ ਦਾ ਨਾਂਅ ਦਿੱਤਾ ਸੀ  ।  ੧੬੬੪ ਈਸਵੀ 'ਚ ਜਦੋਂ ਗੁਰੂ ਹਰਿਕ੍ਰਿਸ਼ਨ ਸਹਿਬ ਜੀ ਜੋਤੀ ਜੋਤ ਸਮਾਏ ਤਾਂ ਉਨਾਂ ਨੇ ਰਿਵਾਇਤੀ ਤਰੀਕੇ ਨਾਲ ਕਿਸੇ ਗੁਰੂ ਥਾਪਣ ਦੀ ਬਜਾਏ ਅਤੇ ਨਾਂਅ ਦਾ ਐਲਾਨ ਕਰਨ ਦੀ ਬਜਾਏ ਉਨਾਂ ਇਹ ਵਾਕ ਉਚਾਰਿਆ ਬਾਬਾ ਬਸੈ ਬਕਾਲਾ  ।

ਹੋਰ ਵੇਖੋ : ਸਪੋਰਟਸ ਡੇ ‘ਤੇ ਕਿਊਟ ਤੈਮੂਰ ਅਲੀ ਖਾਨ ਨੇ ਜਿੱਤਿਆ ਮੈਡਲ ,ਵੇਖੋ ਤਸਵੀਰਾਂ

guru tegh bahadur के लिए इमेज परिणाम

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਗਤਾਂ ਆਪਣੇ ਗੁਰੂ ਦੇ ਵੈਰਾਗ 'ਚ ਉਦਾਸ ਰਹਿਣ ਲੱਗ ਪਈਆਂ  । ਪਰ ਉਨਾਂ ਨੂੰ ਆਪਣੇ ਸਤਿਗੁਰੂ ਦੇ ਦਰਸ਼ਨ ਨਹੀਂ ਸਨ ਹੋ ਰਹੇ  ।  ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ  ਤੋਂ ਬਾਅਦ ਕਈ ਗੁਰੂ ਬਣ ਬੈਠੇ ਸਨ  ।

https://www.youtube.com/watch?v=xjSr0oJQGYA

ਜਿਸ ਕਾਰਨ ਸੰਗਤਾਂ ਨੂੰ ਅਸਲ ਗੁਰੂ ਦੀ ਪਹਿਚਾਣ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ । ਇਸੇ ਦੌਰਾਨ ਮੱਖਣ ਸ਼ਾਹ ਲੁਬਾਣਾ ਜਿਸਦਾ ਵਪਾਰ ਦੇਸ਼ ਵਿਦੇਸ਼ 'ਚ ਫੈਲਿਆ ਹੋਇਆ ਸੀ ਉਹ ਜਹਾਜ਼ 'ਚ ਸਵਾਰ ਆਪਣਾ ਮਾਲ ਲੈ ਕੇ ਜਾ ਰਿਹਾ ਸੀ ।

makhan shah lubana के लिए इमेज परिणाम

ਪਰ ਇਸੇ ਦੌਰਾਨ ਉਸਦਾ ਜਹਾਜ਼ ਸਮੁੰਦਰ 'ਚ ਆਏ ਤੂਫਾਨ ਦੀਆਂ ਲਹਿਰਾਂ ਦੇ ਭੰਵਰ 'ਚ ਫਸ ਗਿਆ ਸੀ ਅਤੇ aੁਸਨੇ ਆਪਣੇ ਸਤਿਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਅਤੇ ਆਪਣੇ ਮਾਲ ਸਣੇ ਜਹਾਜ਼ ਨੂੰ ਕਿਨਾਰੇ 'ਤੇ ਲਗਾਉਣ ਲਈ ਅਰਦਾਸ ਕੀਤੀ ਅਤੇ ਮਨ ਹੀ ਮਨ ਘਰ ਸਹੀ ਸਲਾਮਤ ਪਹੁੰਚ ਕੇ ਗੁਰੂ ਸਾਹਿਬ ਨੂੰ ਮੋਹਰਾਂ ਭੇਂਟ ਕਰਨ ਦੀ ਅਰਦਾਸ ਕੀਤੀ।ਸਤਿਗੁਰੂ ਨੇ ਉਸਦੀ ਅਰਦਾਸ ਸੁਣ ਲਈ ਸੀ ਤੇ ਸਮੁੰਦਰ ਦੀਆਂ ਲਹਿਰਾਂ ਦੇ ਭੰਵਰ 'ਚ ਫਸੇ ਜਹਾਜ਼ ਨੂੰ ਗੁਰੂ ਸਾਹਿਬ ਨੇ ਪਾਰ ਲੰਘਾ ਦਿੱਤਾ ਸੀ। ਜਦੋਂ ਮੁੜ ਤੋਂ ਜਹਾਜ਼ ਨੂੰ ਪਾਣੀ 'ਚ ਠੇਲਿਆ ਗਿਆ ਤਾਂ ਜਹਾਜ਼ ਅਸਾਨੀ ਨਾਲ ਠਿੱਲ ਪਿਆ

makhan shah lubana.

ਮੱਖਣ ਸ਼ਾਹ ਲੁਬਾਣਾ ਹੁਣ ਸਹੀ ਸਲਾਮਤ ਆਪਣੇ ਘਰ ਪਹੁੰਚ ਚੁੱਕਿਆ ਸੀ ।ਜਦੋਂ ਉਹ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਮਿਲਣ ਲਈ ਪੁੱਜਿਆ ਤਾਂ ਉਸਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਤਾਂ ਜੋਤੀ ਜੋਤ ਸਮਾ ਚੁੱਕੇ ਨੇ।ਹੁਣ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਹੁਣ ਭੇਂਟਾ ਗੁਰੂ ਸਾਹਿਬ ਤੱਕ ਕਿਵੇਂ ਪਹੁੰਚਾਵੇ।ਕਿਉਂਕਿ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਅੰਤਮ ਸਮੇਂ ਕਿਸੇ ਨੂੰ ਵੀ ਗੁਰਿਆਈ ਨਹੀਂ ਦਿੱਤੀ  । ਬਸ ਇਹ ਸ਼ਬਦ ਹੀ ਉਚਾਰਿਆ ਸੀ ਕਿ ਬਾਬਾ ਬਸੈ ਬਕਾਲਾ । ਮੱਖਣ ਸ਼ਾਹ ਲੁਬਾਣਾ ਗੁਰੂ ਸਾਹਿਬ ਦੀ ਖੋਜ 'ਚ ਅੰਮ੍ਰਿਤਸਰ ਦੇ ਬਾਬਾ ਬਕਾਲਾ ਪੁੱਜੇ ..ਜਿੱਥੇ ਉਨਾਂ ਨੂੰ ਕਈ ਭੇਖੀ ਜੋ ਆਪਣੇ ਆਪ ਨੂੰ ਗੁਰੂ ਦੱਸਦੇ ਸਨ ਮਿਲੇ  ।

makhan shah lubana makhan shah lubana

ਮੱਖਣ ਸ਼ਾਹ ਲੁਬਾਣਾ ਨੇ ਦੋ-ਦੋ ਮੋਹਰਾਂ ਰੱਖ ਕੇ ਸਭ ਗੁਰੂਆਂ ਦੇ ਅੱਗੇ ਮੱਥਾ ਟੇਕਿਆ । ਸਭ ਨੇ ਉਹ ਮੁਹਰਾਂ ਚੁੱਪਚਾਪ ਰੱਖ ਲਈਆਂ ।ਉਸ ਤੋਂ ਬਾਅਦ ਮੱਖਣ ਸ਼ਾਹ ਲੁਬਾਣਾ ਸਮਝ ਗਿਆ ਕਿ ਸਭ ਭੇਖਧਾਰੀ ਨੇ  ।  ਕਿਉਂਕਿ ਉਸਨੇ ਪੰਜ ਸੌ ਮੋਹਰਾਂ ਭੇਂਟਾਂ ਦੇਣ ਲਈ ਅਰਦਾਸ ਕੀਤੀ ਸੀ  ।  ਜਦੋਂ ਮੱਖਣ ਸ਼ਾਹ  ਨੇ ਦੇਖਿਆ ਕਿ ਉਸਨੂੰ ਪੂਰੇ ਗੁਰੂ ਤਾਂ ਮਿਲੇ ਨਹੀਂ ਤਾਂ ਉਨਾਂ ਨੇ ਭੌਰਾ ਸਾਹਿਬ ਵਾਲੇ ਸਥਾਨ ਕੋਲ ਜਿੱਥੇ ਅੱਜ ਕੱਲ ਗੁਰਦੁਆਰਾ ਭੌਰਾ ਸਾਹਿਬ ਸਥਿਤ ਹੈ ਦੇ ਨਜ਼ਦੀਕ ਖੇਡ ਰਹੇ ਬੱਚਿਆਂ ਨੂੰ ਪੁੱਛਿਆ ਕਿ ਇੱਥੇ ਕੋਈ ਹੋਰ ਵੀ ਗੁਰੂ ਹੈ ਤਾਂ ਬੱਚਿਆਂ ਨੇ ਭੌਰਾ ਸਾਹਿਬ ਵਾਲੇ ਅਸਥਾਨ ਵੱਲ ਇਸ਼ਾਰਾ ਕੀਤਾ ਕਿ ਅੰਦਰ ਇੱਕ ਗੁਰੂ ਹੈ ਜੋ ਹਮੇਸ਼ਾ ਭਗਤੀ 'ਚ ਲੀਨ ਰਹਿੰਦਾ ਏ ਜਿਸ ਤੋਂ ਬਾਅਦ ਮੱਖਣ ਸ਼ਾਹ ਲੁਬਾਣਾ ਨੇ ਉਸ ਅਸਥਾਨ 'ਤੇ ਗਏ ਤਾਂ ਅੰਦਰ ਗੁਰੂ ਤੇਗ ਬਹਾਦਰ ਜੀ ਭਗਤੀ 'ਚ ਲੀਨ  ਸਨ  ।

ਮੱਖਣ ਸ਼ਾਹ ਲੁਬਾਣਾ ਨੇ ਗੁਰੂ ਸਾਹਿਬ ਦੇ ਅੱਗੇ ਵੀ ਦੋ ਮੁਹਰਾਂ ਰੱਖ ਕੇ ਮੱਥਾ ਟੇਕਿਆ  ।  ਜਿਸ ਤੇ ਗੁਰੂ ਸਾਹਿਬ ਨੇ ਕਿਹੈ ਕਿ ਭਾਈ ਤੂੰ ਅਰਦਾਸ ਤਾਂ ਪੰਜ ਸੌ ਮੋਹਰਾਂ ਦੀ ਕੀਤੀ ਸੀ । ਗੁਰੂ ਸਾਹਿਬ ਨੇ ਆਪਣਾ ਮੋਢਾ ਵੀ ਦਿਖਾਇਆ ਜਿਸਦੇ ਆਸਰੇ ਨਾਲ ਉਨਾਂ ਨੇ ਮੱਖਣ ਸ਼ਾਹ ਲੁਬਾਣੇ ਦੀ ਡੁੱਬਦੀ ਬੇੜੀ ਨੂੰ ਪਾਰ ਲੰਘਾਇਆ ਸੀ ।  ਜਿਸ 'ਤੇ ਹੁਣ ਮੱਖਣ ਸ਼ਾਹ ਲੁਬਾਣਾ ਨੂੰ ਵਿਸ਼ਵਾਸ਼ ਹੋ ਗਿਆ ਸੀ ਕਿ ਉਸਨੇ ਪੂਰੇ ਗੁਰੂ ਦੀ ਖੋਜ ਕਰ ਲਈ ਹੈ ।

guru tegh bahadur के लिए इमेज परिणाम

ਇਸ ਤੋਂ ਬਾਅਦ ਮੱਖਣ ਸ਼ਾਹ ਲੁਬਾਣਾ ਇੱਕ ਉੱਚੇ ਸਥਾਨ 'ਤੇ ਖਲੋ ਹੋਕਾ ਦਿੱਤਾ ਗੁਰੂ ਲਾਧੋ ਰੇ ਗੁਰੂ ਲਾਧੋ ।ਬਾਬਾ ਬਕਾਲਾ 'ਚ ਉਸੇ ਅਸਥਾਨ 'ਤੇ ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ  ।  ਜਿਸਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ ਨੇ ....ਇਸ ਅਸਥਾਨ 'ਤੇ ਵੱਡੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ ਨੇ  । ਉਨਾਂ ਦੇ ਸ਼ਹੀਦੀ ਦਿਹਾੜੇ 'ਤੇ ਵੀ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ  ਨੇ  । ਅਗਸਤ ਮਹੀਨੇ 'ਚ ਸਲਾਨਾ ਜੋੜ ਮੇਲੇ ਦਾ ਆਯੋਜਨ ਵੀ ਕੀਤਾ ਜਾਂਦਾ ਹੇ  । ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਪਹੁੰਚਦੀਆਂ ਨੇ  ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network