ਵੇਖੋ ਕਿਵੇਂ ਬਣੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ, 500 ਬੰਦਿਆਂ ਦੀ ਹੈ ਮੇਹਨਤ
ਸੂਬੇਦਾਰ ਜੋਗਿੰਦਰ ਸਿੰਘ ਦੀ ਰਿਲੀਜ਼ ਹੋਣ ਦੀ ਤਾਰੀਖ ਜਿਵੇਂ ਜਿਵੇਂ ਨੇੜੇ ਆਈ ਜਾ ਰਹੀ ਹੈ, ਉਵੇਂ ਉਵੇਂ ਹੀ ਗਿੱਪੀ ਗਰੇਵਾਲ ਇਸ ਫ਼ਿਲਮ ਦੀ ਜੰਮ ਕੇ ਮਸ਼ਹੂਰੀ ਕਰ ਰਹੇ ਨੇ |
ਅਰੇ ਕਰਨ ਵੀ ਕਿਉਂ ਨਾ, ਸਾਡੇ ਦੇਸ਼ ਦੇ ਅਸਲੀ ਹੀਰੋ ਦੀ ਅਸਲ ਕਹਾਣੀ ਤੇ ਨਿਰਧਾਰਿਤ ਜੋ ਹੈ ਇਹ ਫਿਲਮ, ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਹੀਰੋ ਬਾਰੇ ਪਤਾ ਲੱਗਣਾ ਚਾਹੀਦਾ ਹੈ | ਇਸ ਕਰਕੇ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ ਤੇ ਇਸ ਫ਼ਿਲਮ ਦੀ ਮੇਕਿੰਗ ਦੀ ਵੀਡੀਓ ਸਾਰਿਆਂ ਦੇ ਨਾਲ ਸਾਂਝਾ ਕਿੱਤੀ, ਇਸ ਵੀਡੀਓ ਦੇ ਵਿਚ ਦਿਖਾਇਆ ਗਿਆ ਕਿ ਕਿਵੇਂ 500 ਬੰਦਿਆਂ ਦਾ ਕਰਿਊ ਦਿਨ ਰਾਤ ਇਸ ਫ਼ਿਲਮ ਦੀ ਸ਼ੂਟਿੰਗ ਦੇ ਲਈ ਮੇਹਨਤ ਕਰਦਾ ਰਿਹਾ |
ਬਹੁਤ ਮੁਸ਼ਕਿਲਾਂ ਵੀ ਆਇਆਂ, ਕੁਦਰਤ ਨੇ ਕਦੀ ਸਾਥ ਦਿੱਤਾ ਕਦੀ ਨਹੀਂ ਦਿੱਤਾ ਪਰ ਪੂਰੀ ਟੀਮ ਨੇ ਜੰਮ ਕੇ ਮੇਹਨਤ ਕਿੱਤੀ ਤੇ ਉਸਦਾ ਨਤੀਜਾ ਤੁਹਾਨੂੰ ਸਾਰਿਆਂ ਨੂੰ ਫ਼ਿਲਮ ਦੇ ਵਿਚ ਦੇਖਣ ਨੂੰ ਮਿਲ ਹੀ ਜਾਏਗਾ !