ਅਰਜੁਨ ਕਪੂਰ ਤੇ ਬੇਟੇ ਅਰਹਾਨ ਤੋਂ ਇਲਾਵਾ ਮਲਾਇਕਾ ਅਰੋੜਾ ਆਪਣੀ ਜ਼ਿੰਦਗੀ ’ਚ ਇਸ ਨੂੰ ਦਿੰਦੀ ਹੈ ਸਭ ਤੋਂ ਵੱਧ ਅਹਿਮੀਅਤ

Written by  Rupinder Kaler   |  November 08th 2019 01:21 PM  |  Updated: November 08th 2019 01:21 PM

ਅਰਜੁਨ ਕਪੂਰ ਤੇ ਬੇਟੇ ਅਰਹਾਨ ਤੋਂ ਇਲਾਵਾ ਮਲਾਇਕਾ ਅਰੋੜਾ ਆਪਣੀ ਜ਼ਿੰਦਗੀ ’ਚ ਇਸ ਨੂੰ ਦਿੰਦੀ ਹੈ ਸਭ ਤੋਂ ਵੱਧ ਅਹਿਮੀਅਤ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਇੱਕ ਇੰਟਰਵਿਊ ਕਰਕੇ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਬਣੀ ਹੋਈ ਹੈ ਕਿਉਂਕਿ ਇਸ ਇੰਟਰਵਿਊ ਵਿੱਚ ਉਸ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਇਸ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਅਰਜੁਨ ਨਾਲ ਕਿਸ ਤਰ੍ਹਾਂ ਵਿਆਹ ਕਰਨਾ ਚਾਹੁੰਦੀ ਹੈ । ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਪ੍ਰੇਗਨੇਸੀ ਦੇ ਸਮੇਂ ਵੀ ਕੰਮ ਕਰਦੀ ਸੀ ।

ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਬੇਟੇ ਅਰਹਾਨ ਨੂੰ ਲੈ ਕੇ ਵੀ ਵੱਡੀ ਗੱਲ ਦੱਸੀ ਹੈ । ਉਹਨਾਂ ਨੇ ਦੱਸਿਆ ਕਿ ਉਸ ਦਾ ਬੇਟਾ ਅਰਹਾਨ ਉਹਨਾਂ ਲਈ ਸਭ ਕੁਝ ਹੈ, ਪਰ ਇਸ ਦੇ ਬਾਵਜੂਦ ਉਹਨਾਂ ਦਾ ਕੁੱਤਾ ਕੈਸਪਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ ।

https://www.instagram.com/p/Bm8XK-eHXxa/?utm_source=ig_web_copy_link

ਮਲਾਇਕਾ ਨੇ ਇੰਟਰਵਿਊ ਵਿੱਚ ਦੱਸਿਆ ਕਿ ਉਹ ਕੈਸਪਰ ਤੇ ਅਰਹਾਨ ਵਿੱਚੋਂ ਕਿਸੇ ਇੱਕ ਨੂੰ ਨਹੀਂ ਚੁਣ ਸਕਦੀ । ਮਲਾਇਕਾ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਹੈ ਕਿ ਉਹ ਉਸ ਨੂੰ ਘੱਟ ਤੇ ਕੈਸਪਰ ਨੂੰ ਜ਼ਿਆਦਾ ਪਿਆਰ ਕਰਦੀ ਹੈ ।

https://www.instagram.com/p/Bu-Xm51Bmik/?utm_source=ig_web_copy_link

ਮਲਾਇਕਾ ਨੇ ਕਿਹਾ ਕਿ ਜੇਕਰ ਤੁਸੀਂ ਕੋਈ ਪਾਲਤੂ ਜਾਨਵਰ ਰੱਖਿਆ ਹੈ ਤਾਂ ਤੁਹਾਨੂੰ ਇਸ ਤਰ੍ਹਾਂ ਹੀ ਮਹਿਸੂਸ ਹੋਵੇਗਾ ਕਿ ਉਹ ਤੁਹਾਡੇ ਪਰਿਵਾਰ ਦਾ ਹਿੱਸਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network