ਮਲਾਇਕਾ ਅਰੋੜਾ ਹਸਪਤਾਲ ‘ਚੋਂ ਹੋਈ ਡਿਸਚਾਰਜ, ਬੀਤੇ ਦਿਨ ਸੜਕ ਹਾਦਸੇ ਦਾ ਹੋਈ ਸੀ ਸ਼ਿਕਾਰ

written by Shaminder | April 04, 2022

ਮਲਾਇਕਾ ਅਰੋੜਾ (Malaika Arora) ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ । ਹਾਲਾਂਕਿ ਇਸ ਸੜਕ ਹਾਦਸੇ (Road Accident)  ‘ਚ ਉਹ ਵਾਲ-ਵਾਲ ਬਚ ਗਈ । ਮੁੰਬਈ ਪੁਲਿਸ ਮੁਤਾਬਕ ਉਸ ਨੂੰ ਮਾਮੂਲੀ ਸੱਟ ਲੱਗੀ ਹੈ । ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਪੁਣੇ ‘ਚ ਇੱਕ ਫੈਸ਼ਨ ਸ਼ੋਅ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਪੁਣੇ ‘ਚ ਇੱਕ ਫੈਸ਼ਨ ਸ਼ੋਅ ‘ਚ ਭਾਗ ਲੈਣ ਪਹੁੰਚੀ ਸੀ ।  ਜਦੋਂ ਉਹ ਵਾਪਸ ਆ ਰਹੀ ਸੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਸੀ ।

Malaika Arora With son image From google

ਹੋਰ ਪੜ੍ਹੋ : ਅਰਜੁਨ ਕਪੂਰ ਮਲਾਇਕਾ ਅਰੋੜਾ ਦੇ ਨਾਲ ਸਾਈਕਲਿੰਗ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਹਾਲਾਂਕਿ ਇਸ ਸੜਕ ਹਾਦਸੇ ‘ਚ ਉਹ ਵਾਲ-ਵਾਲ ਬਚ ਗਈ । ਮੁੰਬਈ ਪੁਲਿਸ ਮੁਤਾਬਕ ਉਸ ਨੂੰ ਮਾਮੂਲੀ ਸੱਟ ਲੱਗੀ ਹੈ ।  ਖਬਰਾਂ ਮੁਤਾਬਕ ਅਦਾਕਾਰਾ ਦੇ ਮੱਥੇ ‘ਤੇ ਸੱਟ ਲੱਗੀ ਹੈ । ਜਿਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ।ਹਾਲਾਂਕਿ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋ ਰਿਹਾ ਹੈ ਅਤੇ ਉਸ ਨੂੰ ਹਸਪਤਾਲ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ ।ਮਲਾਇਕਾ ਅਰੋੜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ‘ਚ ਕਈ ਆਈਟਮ ਨੰਬਰ ਕੀਤੇ ਹਨ । ਜਿਸ ‘ਚ ਉਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ

Malaika Arora with son image From instagram

। ਏਨੀਂ ਦਿਨੀਂ ਉਹ ਕਈ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੀ ਹੈ । ਇਨ੍ਹਾਂ ਰਿਆਲਟੀ ਸ਼ੋਅਜ਼ ‘ਚ ਉਹ ਬਤੌਰ ਜੱਜ ਦਿਖਾਈ ਦਿੰਦੀ ਹੈ । ਮਲਾਇਕਾ ਅਰੋੜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਕੁਝ ਸਾਲ ਪਹਿਲਾਂ ਅਰਬਾਜ਼ ਖ਼ਾਨ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਉਸ ਦਾ ਇੱਕ ਬੇਟਾ ਵੀ ਹੈ । ਪਰ ਵਿਆਹ ਤੋਂ ਕੁਝ ਸਾਲ ਬਾਅਦ ਦੋਵਾਂ ਦੇ ਰਿਸ਼ਤੇ ‘ਚ ਕੜਵਾਹਟ ਆਉਣ ਲੱਗ ਪਈ । ਜਿਸ ਤੋਂ ਬਾਅਦ ਦੋਵਾਂ ਦੇ ਰਾਹ ਵੱਖੋ ਵੱਖ ਹੋ ਗਏ ਅਤੇ ਅੱਜ ਕੱਲ੍ਹ ਮਲਾਇਕਾ ਅਰੋੜਾ ਅਰਜੁਨ ਕਪੂਰ ਦੇ ਨਾਲ ਨਜ਼ਦੀਕੀਆਂ ਨੂੰ ਲੈ ਕੇ ਕਾਫੀ ਚਰਚਾ ‘ਚ ਹੈ ।

 

View this post on Instagram

 

A post shared by Filmy (@filmypr)

 

You may also like