
ਨਵੇਂ ਸਾਲ (New Year) ਦਾ ਸਵਾਗਤ ਹਰ ਕਿਸੇ ਨੇ ਆਪੋ ਆਪਣੇ ਅੰਦਾਜ਼ ‘ਚ ਕੀਤਾ । ਬਾਲੀਵੁੱਡ ਹਸਤੀਆਂ ਦੇ ਵੱਲੋਂ ਜਿੱਥੇ ਨਵੇਂ ਸਾਲ ਦੇ ਮੌਕੇ ‘ਤੇ ਨੱਚ ਗਾ ਕੇ ਅਤੇ ਵਿਦੇਸ਼ਾਂ ‘ਚ ਨਵਾਂ ਸਾਲ ਮਨਾਇਆ ਗਿਆ । ਉੱਥੇ ਹੀ ਕਈ ਲੋਕਾਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਬਾਅਦ ਨਵੇਂ ਸਾਲ ਦਾ ਸਵਾਗਤ ਕੀਤਾ । ਅਦਾਕਾਰਾ ਮਲਾਇਕਾ ਅਰੋੜਾ (Malaika Arora) ਨੇ ਵੀ ਇਸ ਖ਼ਾਸ ਮੌਕੇ ਨੂੰ ਆਪਣੇ ਦੋਸਤ ਅਰਜੁਨ ਕਪੂਰ ਦੇ ਨਾਲ ਹੋਰ ਖ਼ਾਸ ਬਣਾਇਆ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਜਨਮ ਦਿਨ ‘ਤੇ ਆਪਣੀ ਨਵੀਂ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦਾ ਕੀਤਾ ਐਲਾਨ
ਅਦਾਕਾਰਾ ਨੇ ਅਰਜੁਨ ਕਪੂਰ ਦੇ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ । ਜਿਸ ਦੀ ਇੱਕ ਤਸਵੀਰ ਵੀ ਅਦਾਕਾਰ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਅਰਜੁਨ ਕਪੂਰ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ ।

ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਕਈ ਲੋਕਾਂ ਨੇ ਤਾਂ ਅਦਾਕਾਰਾ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਬੁਢਾਪੇ ‘ਚ ਜੋ ਲੋਕ ਸੱਚਾ ਪਿਆਰ ਕਰਦੇ ਹਨ, ਅਸਲ ‘ਚ ਉਹ ਪਿਆਰ ਨਹੀਂ ਹਵਸ ਹੁੰਦੀ ਹੈ।ਹਵਸ ਇਨਸਾਨ ਨੂੰ ਅੰਨਾ ਬਣਾ ਦਿੰਦੀ ਹੈ’।
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਲੋਕ ਨਵੇਂ ਸਾਲ ਦੀ ਸ਼ੁਰੂਆਤ ਆਪਣੇ ਬੱਚਿਆਂ ਦੇ ਨਾਲ ਕਰਦੇ ਹਨ, ਇਸ ਤੋਂ ਉਲਟ ਇਹ ਮਹਿਲਾ ਆਪਣੀ ਹੀ ਧੁਨ ‘ਚ ਮਸਤ ਹੈ’। ਇੱਕ ਹੋਰ ਨੇ ਲਿਖਿਆ ‘ਜਿਸ ਉਮਰ ਮੇਂ ਇਨਕੇ ਬੱਚੇ ਮਜ਼ੇ ਲੇਤੇ ਹੈਂ, ਉਸ ਉਮਰ ਮੇਂ ਇਨਕੀ ਮਾਂ ਕਿਸੀ ਔਰ ਕੇ ਸਾਥ ਮਜ਼ੇ ਲੈ ਰਹੀ ਹੈ’।
View this post on Instagram