ਮਲਾਇਕਾ ਅਰੋੜਾ ਨੇ ਆਪਣੇ ਦੋਸਤ ਅਰਜੁਨ ਕਪੂਰ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ

Reported by: PTC Punjabi Desk | Edited by: Shaminder  |  January 02nd 2021 03:42 PM |  Updated: January 02nd 2021 03:42 PM

ਮਲਾਇਕਾ ਅਰੋੜਾ ਨੇ ਆਪਣੇ ਦੋਸਤ ਅਰਜੁਨ ਕਪੂਰ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ

ਨਵੇਂ ਸਾਲ ਦਾ ਸਵਾਗਤ ਹਰ ਕਿਸੇ ਨੇ ਆਪੋ ਆਪਣੇ ਅੰਦਾਜ਼ ‘ਚ ਕੀਤਾ । ਲਵ ਬਰਡਸ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਨੇ ਵੀ ਇੱਕਠਿਆਂ ਨਵੇਂ ਸਾਲ ਦਾ ਸਵਾਗਤ ਕੀਤਾ ਹੈ । ਮਲਾਇਕਾ ਅਰੋੜਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਇਹ ਇੱਕ ਨਵੀਂ ਸਵੇਰ ਹੈ, ਇਹ ਇੱਕ ਨਵਾਂ ਦਿਨ ਹੈ , ਇਹ ਇੱਕ ਨਵਾਂ ਸਾਲ ਹੈ….2021 ।ਇਸ ਤਸਵੀਰ ‘ਚ ਮਲਾਇਕਾ ਦੇ ਨਾਲ ਉਨ੍ਹਾਂ ਦੇ ਬੁਆਏ ਫ੍ਰੈਂਡ ਅਰਜੁਨ ਕਪੂਰ ਵੀ ਵਿਖਾਈ ਦੇ ਰਹੇ ਹਨ ਅਤੇ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ।

Arjun And Malaika

ਖ਼ਬਰਾਂ ਮੁਤਾਬਕ ਦੋਵਾਂ ਨੇ ਇੱਕਠਿਆਂ ਹੀ ਨਵਾਂ ਸਾਲ ਮਨਾਇਆ ਹੈ ਅਤੇ ਅੰਮ੍ਰਿਤਾ ਅਰੋੜਾ ਦੇ ਘਰ ‘ਚ ਹੀ ਬੀਤੇ ਦਿਨੀਂ ਇਹ ਜੋੜੀ ਨਜ਼ਰ ਆਈ ਸੀ । ਮਲਾਇਕਾ-ਅਰਜੁਨ ਲੰਬੇ ਸਮੇਂ ਤੋਂ ਇਕ ਦੂਸਰੇ ਨੂੰ ਡੇਟ ਕਰ ਰਹੇ ਹਨ।

ਹੋਰ ਪੜ੍ਹੋ : ਮਲਾਇਕਾ ਅਰੋੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ

arjun and malaika

ਪਿਛਲੇ ਦਿਨੀਂ ਲੁਕ-ਲੁਕ ਕੇ ਮਿਲੇ ਸੀ ਤੇ ਮੀਡੀਆ ਦੀਆਂ ਨਜ਼ਰਾਂ ਤੋਂ ਆਪਣੇ ਰਿਸ਼ਤੇ ਨੂੰ ਲੁਕਾ ਰਹੇ ਸੀ। ਪਰ ਹੁਣ ਦੋਵੇਂ ਆਪਣੇ ਰਿਸ਼ਤੇ ਨੂੰ ਖੁੱਲ੍ਹ ਕੇ ਬਿਆਨ ਕਰਦੇ ਹਨ। ਹਾਲ ਹੀ ’ਚ ਕੋਵਿਡ ਪਾਜ਼ੇਟਿਵ ਹੋਣ ਦੌਰਾਨ ਵੀ ਮਲਾਇਕਾ ਤੇ ਅਰਜੁਨ ਇਕੱਠੇ ਕੁਆਰੰਟਾਈਨ ਸੀ।

malaika-arora

ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਨਿਉੂ ਈਅਰ ਦੇ ਖ਼ਾਸ ਮੌਕੇ ’ਤੇ ਬੁਆਏਫ੍ਰੈਂਡ ਅਰਜੁਨ ਕਪੂਰ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਅਰਜੁਨ ਤੇ ਮਲਾਇਕਾ ਇਕੱਠੇ ਬੈਠੇ ਨਜ਼ਰ ਆ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network