ਇਸ ਹੀਰੋਇਨ ਕਰਕੇ ਰਾਜ ਕਪੂਰ ਤੇ ਰਾਜੀਵ ਕਪੂਰ ਵਿੱਚਾਲੇ ਹੋਇਆ ਸੀ ਝਗੜਾ, ਲੰਮੇ ਅਰਸੇ ਤੱਕ ਬਾਪ-ਬੇਟੇ ਨੇ ਨਹੀਂ ਕੀਤੀ ਇੱਕ ਦੂਜੇ ਨਾਲ ਗੱਲ

Written by  Rupinder Kaler   |  June 10th 2020 11:11 AM  |  Updated: June 10th 2020 11:11 AM

ਇਸ ਹੀਰੋਇਨ ਕਰਕੇ ਰਾਜ ਕਪੂਰ ਤੇ ਰਾਜੀਵ ਕਪੂਰ ਵਿੱਚਾਲੇ ਹੋਇਆ ਸੀ ਝਗੜਾ, ਲੰਮੇ ਅਰਸੇ ਤੱਕ ਬਾਪ-ਬੇਟੇ ਨੇ ਨਹੀਂ ਕੀਤੀ ਇੱਕ ਦੂਜੇ ਨਾਲ ਗੱਲ

1985 ਵਿੱਚ ਰਾਜ ਕਪੂਰ ਦੀ ਇੱਕ ਫ਼ਿਲਮ ‘ਰਾਮ ਤੇਰੀ ਗੰਗਾ ਮੈਲੀ’ ਰਿਲੀਜ਼ ਹੋਈ ਸੀ । ਇਸ ਫ਼ਿਲਮ ਵਿੱਚ ਉਹਨਾਂ ਦੇ ਤਜਿੇ ਬੇਟੇ ਰਾਜੀਵ ਕਪੂਰ ਨੂੰ ਕਾਸਟ ਕੀਤਾ ਗਿਆ ਸੀ । ਹਾਲਾ ਕਿ ਰਾਜ ਕਪੂਰ ਆਪਣੇ ਬੇਟੇ ਦੀ ਅਦਾਕਾਰੀ ਤੋਂ ਖੁਸ਼ ਨਹੀਂ ਸਨ, ਤੇ ਉਹ ਕਿਸੇ ਹੋਰ ਹੀਰੋ ਨੂੰ ਇਸ ਫ਼ਿਲਮ ਲਈ ਕਾਸਟ ਕਰਨਾ ਚਾਹੁੰਦੇ ਸਨ । ਪਰ ਆਪਣi ਪਤਨੀ ਦੇ ਜੋਰ ਪਾਉਣ ਤੇ ਉਹਨਾਂ ਰਾਜੀਵ ਕਪੂਰ ਨੂਮ ਇਸ ਫ਼ਿਲਮ ਲਈ ਕਾਸਟ ਕਰਨਾ ਪਿਆ ਸੀ । ਇਸ ਫ਼ਿਲਮ ਲਈ ਬਿਲਕੁਲ ਨਵੀਂ ਕੁੜi ਮਦਾਕਨੀ ਨੂੰ ਲਿਆ ਗਿਆ, ਜਿਸ ਨੂੰ ਕਿ ਰਾਜ ਕਪੂਰ ਨੇ ਹੀ ਲੱਭਿਆ ਸੀ ।

https://www.instagram.com/p/B_osbzxnI5W/

ਰਾਜ ਕਪੂਰ ਨੇ ਹੀ ਇਸ ਨਵੀਂ ਕੁੜੀ ਦਾ ਨਾਂਅ ਮਦਾਕਨੀ ਰੱਖਿਆ ਸੀ । ਰਾਜ ਕਪੂਰ ਨੇ ਫ਼ਿਲਮ ਦi ਕਹਾਣੀ ਮਦਾਕਨੀ ਦੇ ਇਰਦ ਗਿਰਦ ਹੀ ਰੱਖੀ ਸੀ ਤੇ ਉਹਨਾਂ ਦੇ ਕਿਰਦਾਰ ਨੂੰ ਕਾਫi ਮਹੱਤਵ ਦਿੱਤਾ ਸੀ । ਖ਼ਬਰਾਂ ਮੁਤਾਬਿਕ ਰਾਜ ਕਪੂਰ ਮਦਾਕਨੀ ਨੂੰ ਕੋਈ ਸੀਨ ਸਮਝਾਉਣ ਵਿੱਚ ਕਈ ਘੰਟੇ ਲਗਾਉਂਦੇ ਸਨ ਤੇ ਅਕਸਰ ਉਸ ਨਾਲ ਹੀ ਦੇਖੇ ਜਾਂਦੇ ਸਨ । ਪਰ ਰਾਜੀਵ ਉਸ ਸਮੇਂ ਨੌਜਵਾਨ ਸਨ ਤੇ ਚਾਹੁੰਦੇ ਸਨ ਕਿ ਉਹ ਆਪਣੀ ਹੀਰੋਇਨ ਨਾਲ ਸਮਾਂ ਗੁਜਾਰਨ ਤੇ ਉਸ ਨੂੰ ਜਾਨਣ ।

ਸ਼ੂਟਿੰਗ ਦੇ ਦੌਰਾਨ ਰਾਜੀਵ ਨੇ ਮਦਾਕਨi ਦੇ ਕੋਲ ਆਉਣ ਦੀ ਕੋਸ਼ਿਸ਼ ਕੀਤੀ, ਮਦਾਕਨੀ ਨੇ ਇਹ ਗੱਲ ਰਾਜ ਸਾਹਿਬ ਨੂੰ ਦੱਸ ਦਿੱਤੀ । ਰਾਜ ਕਪੂਰ ਨੇ ਪੂਰੀ ਯੁਨਿਟ ਦੇ ਸਾਹਮਣੇ ਰਾਜੀਵ ਨੂੰ ਝਿੜਕ ਦਿੱਤਾ ਤੇ ਮਦਾਕਨੀ ਤੋਂ ਦੂਰ ਰਹਿਣ ਦੀ ਸਲਾਹ ਦਿੱਤi । ਫ਼ਿਲਮ ਰਿਲੀਜ਼ ਹੋਈ ਤੇ ਸੂਪਰ ਹਿੱਟ ਹੋ ਗਈ । ਫ਼ਿਲਮ ਹਿੱਟ ਹੋਣ ਦਾ ਪੂਰਾ ਕ੍ਰੇਡਿਟ ਮਦਾਕਨੀ ਤੇ ਰਾਜ ਕਪੂਰ ਨੂੰ ਮਿਲਿਆ ।

rajkapoor

ਰਾਜੀਵ ਨੂੰ ਇਸ ਫ਼ਿਲਮ ਤੋਂ ਬਾਅਦ ਇੱਕ ਫ਼ਿਲਮ ਦਾ ਵੀ ਆਫ਼ਰ ਨਹੀਂ ਮਿਲਿਆ ਜਦੋਂ ਕਿ ਮਦਾਕਨੀ ਸਟਾਰ ਬਣ ਗਈ । ਇਸ ਤੋਂ ਬਾਅਦ ਰਾਜੀਵ ਕਪੂਰ ਤੇ ਰਾਜ ਕਪੂਰ ਦਾ ਸਟੂਡੀਓ ਵਿੱਚ ਝਗੜਾ ਹੋਇਆ ਤੇ ਬਾਪ ਬੇਟੇ ਦਾ ਇਹ ਝਗੜਾ ਹਰ ਇੱਕ ਨੇ ਦੇਖਿਆ । ਰਾਜੀਵ ਕਪੂਰ ਨੂਮ ਇਹ ਗਿੱਲਾ ਸੀ ਕਿ ਰਾਜ ਕਪੂਰ ਨੇ ਉਸ ਨੂੰ ਲੈ ਕੇ ਕੋਈ ਹੋਰ ਫ਼ਿਲਮ ਕਿਉਂ ਨਹੀਂ ਬਣਾਈ, ਉਸ ਨੂੰ ਅਸਿਸਟੇਂਟ ਬਣਾ ਕੇ ਕਿਉਂ ਰੱਖਿਆ । ਇਸ ਝਗੜੇ ਤੋਂ ਬਾਅਦ ਬਾਪ ਬੇਟੇ ਵਿਚਾਲੇ ਲੰੇ ਅਰਸੇ ਤੱਕ ਬੋਲ ਚਾਲ ਬੰਦ ਰਹੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network