ਲਾਕਡਾਊਨ ਦੌਰਾਨ ਮੰਦਿਰਾ ਬੇਦੀ ਘਰ ਵਿੱਚ ਹੀ ਸਰਬਤ ਦੇ ਭਲੇ ਦੀ ਕਰ ਰਹੀ ਹੈ ਅਰਦਾਸ, ਬੇਟੇ ਨੂੰ ਦੱਸਿਆ ‘ਕੜਾਹ ਪ੍ਰਸ਼ਾਦ’ ਦਾ ਮਹੱਤਵ

Written by  Rupinder Kaler   |  May 15th 2020 03:37 PM  |  Updated: May 15th 2020 03:37 PM

ਲਾਕਡਾਊਨ ਦੌਰਾਨ ਮੰਦਿਰਾ ਬੇਦੀ ਘਰ ਵਿੱਚ ਹੀ ਸਰਬਤ ਦੇ ਭਲੇ ਦੀ ਕਰ ਰਹੀ ਹੈ ਅਰਦਾਸ, ਬੇਟੇ ਨੂੰ ਦੱਸਿਆ ‘ਕੜਾਹ ਪ੍ਰਸ਼ਾਦ’ ਦਾ ਮਹੱਤਵ

ਕਈ ਸਾਲਾਂ ਤੋਂ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਮੰਦਿਰਾ ਬੇਦੀ ਏਨੀਂ ਦਿਨੀਂ ਆਪਣੇ ਪਤੀ ਰਾਜ ਤੇ ਬੇਟੇ ਵੀਰ ਕੌਸ਼ਲ ਨਾਲ ਸਮਾਂ ਗੁਜ਼ਾਰ ਰਹੀ ਹੈ । ਲਾਕਡਾਊਨ ਕਰਕੇ ਹਰ ਕੋਈ ਆਪਣੇ ਘਰ ਵਿੱਚ ਬੰਦ ਹੈ, ਇੱਥੋਂ ਤੱਕ ਕਿ ਧਾਰਮਿਕ ਸਥਾਨਾਂ ’ਤੇ ਜਾਣ ਤੇ ਵੀ ਰੋਕ ਲੱਗੀ ਹੋਈ ਹੈ । ਇਹੀ ਕਾਰਨ ਹੈ ਕਿ ਮੰਦਿਰਾ ਆਪਣੇ ਘਰ ਵਿੱਚ ਹੀ ਪ੍ਰਮਾਤਮਾ ਦੀ ਬੰਦਗੀ ਕਰ ਰਹੀ ਹੈ ਤੇ ਆਪਣੇ ਬੇਟੇ ਲਈ ਕੜਾਹ ਪ੍ਰਸ਼ਾਦ ਬਣਾ ਰਹੀ ਹੈ ।

http://instagram.com/p/B9564mngXg6/

ਇਸ ਸਬੰਧ ਵਿੱਚ ਮੰਦਿਰਾ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਕੜਾਹ ਪ੍ਰਸ਼ਾਦ ਬਣਾ ਰਹੀ ਹੈ । ਇਸ ਵੀਡੀਓ ਵਿੱਚ ਮੰਦਿਰਾ ਦਾ ਬੇਟਾ ਰਾਜ ਨੂੰ ਦੱਸਦਾ ਹੈ ਕਿ ਉਹ ਕੜਾਹ ਪ੍ਰਸ਼ਾਦ ਬਣਾ ਰਹੀ ਹੈ । ਇਸ ਤੋਂ ਬਾਅਦ ਮੰਦਿਰਾ ਕਹਿੰਦੀ ਹੈ ਕਿ ‘ਕੜਾਹ ਪ੍ਰਸ਼ਾਦ ਸਿਰਫ਼ ਗੁਰਦੁਆਰਾ ਸਾਹਿਬ ਵਿੱਚ ਹੀ ਬਣਦਾ ਹੈ ਪਰ ਲਾਕਡਾਊਨ ਕਰਕੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਸਾਹਮਣੇ ਸਿਰ ਢੱਕ ਕੇ ਕੜਾਹ ਪ੍ਰਸ਼ਾਦ ਬਣਾ ਰਹੇ ਹਾਂ ਤੇ ਘਰ ਵਿੱਚ ਹੀ ਸਰਬਤ ਦੇ ਭਲੇ ਦੀ ਅਰਦਾਸ ਕਰਾਂਗੇ’ ।

https://www.instagram.com/p/B-hA7ohANjt/

ਇਸ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮੰਦਿਰਾ ਬੇਦੀ ਹਾਲ ਹੀ ਵਿੱਚ ਆਸਟ੍ਰੇਲੀਆ ਤੋਂ ਵਾਪਿਸ ਪਰਤੀ ਹੈ ਤੇ ਉਹਨਾਂ ਨੇ ਆਉਂਦੇ ਹੀ ਆਪਣੇ ਆਪ ਨੂੰ ਏਕਾਂਤਵਾਸ ਵਿੱਚ ਰੱਖ ਲਿਆ ਸੀ ਕਿਉਂਕਿ ਕੋਰੋਨਾ ਦੇ ਲੱਛਣ 14 ਦਿਨਾਂ ਬਾਅਦ ਦਿਖਾਈ ਦਿੰਦੇ ਹਨ ।

https://www.instagram.com/p/B-ju4eKg2Dp/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network