ਮੈਂਡੀ ਤੱਖਰ ਨੇ 'ਸਾਕ' ਫ਼ਿਲਮ ਦਾ ਗਾਣਾ ਕਰਕੇ ਆਪਣਾ ਇਹ ਸ਼ੌਂਕ ਕੀਤਾ ਪੂਰਾ, ਵੀਡਿਓ ਵਾਇਰਲ 

Written by  Rupinder Kaler   |  June 07th 2019 05:14 PM  |  Updated: June 07th 2019 05:36 PM

ਮੈਂਡੀ ਤੱਖਰ ਨੇ 'ਸਾਕ' ਫ਼ਿਲਮ ਦਾ ਗਾਣਾ ਕਰਕੇ ਆਪਣਾ ਇਹ ਸ਼ੌਂਕ ਕੀਤਾ ਪੂਰਾ, ਵੀਡਿਓ ਵਾਇਰਲ 

ਪੰਜਾਬੀ ਫ਼ਿਲਮਾਂ ਬਣਾਉਣ ਵਾਲੇ ਲਗਾਤਾਰ ਖੂਬਸੁਰਤ ਜੋੜੀਆਂ ਨੂੰ ਸਿਲਵਰ ਸਕਰੀਨ ਤੇ ਉਤਾਰ ਰਹੇ ਹਨ । ਇਸੇ ਤਰ੍ਹਾਂ ਦੀ ਇੱਕ ਜੋੜੀ ਫ਼ਿਲਮ 'ਸਾਕ' ਵਿੱਚ ਦਿਖਾਈ ਦੇਵੇਗੀ । ਇਸ ਫ਼ਿਲਮ ਦਾ ਪ੍ਰਮੋਸ਼ਨਲ ਟਰੈਕ ਹਾਲ ਹੀ ਵਿੱਚ ਸ਼ੂਟ ਹੋਇਆ ਹੈ । ਇਸ ਗਾਣੇ ਵਿੱਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਦੀ ਜੋੜੀ ਕਮਾਲ ਦਾ ਡਾਂਸ ਕਰਦੀ ਹੋਈ ਦਿਖਾਈ ਦੇਵੇਗੀ ।

https://www.instagram.com/p/ByIZPVdnoRG/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਟਾਈਟਲ 'ਚੰਨ ਚਾਹੀਦਾ' ਹੋਵੇਗਾ । ਇਸ ਗਾਣੇ ਦੇ ਬੋਲ ਵੀਤਬਲਜੀਤ ਨੇ ਲਿਖੇ ਹਨ ਤੇ ਉਹਨਾਂ ਨੇ ਹੀ ਇਸ ਗਾਣੇ ਨੂੰ ਗਾਇਆ ਹੈ ਜਦੋਂ ਕਿ ਸਿਪਰਾ ਗੋਇਲ ਨੇ ਉਹਨਾਂ ਦਾ ਸਾਥ ਦਿੱਤਾ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਗਾਣੇ ਨੂੰ ਲੈ ਕੇ ਮੈਂਡੀ ਤੱਖਰ ਬਹੁਤ ਹੀ ਉਤਸ਼ਾਹਿਤ ਹੈ ।ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨੱਚਣ ਦਾ ਬਹੁਤ ਸ਼ੌਂਕ ਹੈ ।

https://www.instagram.com/p/ByIVCQsgCCH/

ਪਰ ਉਸ ਨੂੰ ਆਪਣੇ ਕਰੀਅਰ ਵਿੱਚ ਬਹੁਤ ਘੱਟ ਫ਼ਿਲਮਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਨੱਚਣ ਟੱਪਣ ਵਾਲੇ ਗਾਣੇ ਹੋਣ । ਉਹਨਾਂ ਨੇ ਕਿਹਾ ਕਿ ਇਹ ਗਾਣਾ ਹਿੱਟ ਗਾਣਾ ਹੋਵੇਗਾ ।

https://www.instagram.com/p/Bxwvbh5nU4o/

ਜਦੋਂ ਕਿ ਫ਼ਿਲਮ ਦੇ ਹੀਰੋ ਜੋਬਨਪ੍ਰੀਤ ਦਾ ਕਹਿਣਾ ਹੈ ਕਿ ਇਸ ਗਾਣੇ ਨੂੰ ਲੈ ਕੇ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਇਸ ਗਾਣੇ ਲਈ ਉਹਨਾਂ ਨੇ ਮੈਂਡੀ ਤੱਖਰ ਦੀ ਕਾਫੀ ਤਾਰੀਫ ਕੀਤੀ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੀ ਕਹਾਣੀ ਕੰਮਲਜੀਤ ਸਿੰਘ ਨੇ ਲਿਖੀ ਹੈ ਤੇ ਉਹਨਾਂ ਨੇ ਹੀ ਇਸ ਨੂੰ ਡਾਇਰੈਕਟ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network