ਮਨਿੰਦਰ ਬੁੱਟਰ ਨੇ ਆਪਣੀ ਐਲਬਮ ਦਾ ਟ੍ਰੇਲਰ ਕੀਤਾ ਰਿਲੀਜ਼, ਵੀਡੀਓ ਸ਼ੇਅਰ ਕਰਕੇ ਦੱਸੇ ਆਪਣੀ ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬੇ

written by Rupinder Kaler | July 06, 2020

ਪੰਜਾਬੀ ਗਾਇਕ ਮਨਿੰਦਰ ਬੁੱਟਰ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਐਲਬਮ ਲੈ ਕੇ ਆ ਰਹੇ ਹਨ । ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਘੱਟੇ ਮਿੱਠੇ ਪਲਾਂ ਨੂੰ ਬਿਆਨ ਕੀਤਾ ਹੈ । ਇਸ ਵੀਡੀਓ ਨੂੰ ਉਹਨਾਂ ਨੇ ਆਪਣੀ ਐਲਬਮ ਦਾ ਟਰੇਲਰ ਦੱਸਦੇ ਹੋਏ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਹੈ ਕਿ ਇਹ ਟਰੇਲਰ ਕਿਸ ਤਰ੍ਹਾਂ ਦਾ ਲੱਗਿਆ । https://www.instagram.com/p/CCN7VSlgmHm/ ਮਨਿੰਦਰ ਬੁੱਟਰ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਮਨਿੰਦਰ ਬੁੱਟਰ ਨੇ ਦੱਸਿਆ ਹੈ ਕਿ ‘ਉਹ ਆਪਣੀ ਜ਼ਿੰਦਗੀ ਵਿੱਚ ਕੁਝ ਗੱਲਾਂ ਨੂੰ ਲੈ ਕੇ ਡਿਪਰੈਸ਼ਨ ਵਿੱਚ ਚਲੇ ਗਏ ਸਨ, ਅਜਿਹੇ ਹਲਾਤਾਂ ਵਿੱਚ ਹਰ ਇੱਕ ਨੇ ਉਸ ਦਾ ਸਾਥ ਛੱਡ ਦਿੱਤਾ ਸੀ ਪਰ ਉਹਨਾਂ ਦਾ ਸਾਥ ਜੁਗਨੀ ਨੇ ਦਿੱਤਾ ਤੇ ਉਹਨਾਂ ਦੀ ਇਹ ਐਲਬਮ ਜੁਗਨੀ ਨੂੰ ਹੀ ਡੈਡੀਕੇਟਿਡ ਹੈ । ਦਰਅਸਲ, ਮਨਿੰਦਰ ਨੇ ਆਪਣੀ ਨਵੀਂ ਆ ਰਹੀ ਐਲਬਮ 'ਜੁਗਨੀ' ਆਪਣੇ ਫੀਮੇਲ ਡੌਗ ਨੂੰ ਡੈਡੀਕੇਟ ਕਰ ਰਹੇ ਹਨ। https://www.instagram.com/p/CCSfq4fAiLo/

0 Comments
0

You may also like