150 ਹਿੰਦੀ ਫ਼ਿਲਮਾਂ ਤੇ 88 ਪੰਜਾਬੀ ਫ਼ਿਲਮਾਂ ਕਰਨ ਵਾਲੇ ਰਾਣਾ ਜੰਗ ਬਹਾਦੁਰ ਸਿੰਘ ਦੇ ਗਿੱਪੀ ਗਰੇਵਾਲ ਨੇ ਕਿਉਂ ਤੋੜੇ ਸੀ ਦੰਦ, ਦੇਖੋ ਵੀਡੀਓ

Written by  Aaseen Khan   |  April 17th 2019 06:16 PM  |  Updated: April 17th 2019 06:16 PM

150 ਹਿੰਦੀ ਫ਼ਿਲਮਾਂ ਤੇ 88 ਪੰਜਾਬੀ ਫ਼ਿਲਮਾਂ ਕਰਨ ਵਾਲੇ ਰਾਣਾ ਜੰਗ ਬਹਾਦੁਰ ਸਿੰਘ ਦੇ ਗਿੱਪੀ ਗਰੇਵਾਲ ਨੇ ਕਿਉਂ ਤੋੜੇ ਸੀ ਦੰਦ, ਦੇਖੋ ਵੀਡੀਓ

ਮੰਜੇ ਬਿਸਤਰੇ 2 ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋ ਚੁੱਕੀ ਹੈ ਅਤੇ 2019 ਦੀ ਸਭ ਤੋਂ ਵੱਡੀ ਪੰਜਾਬੀ ਫ਼ਿਲਮ ਸਾਬਿਤ ਹੋ ਰਹੀ ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਟਿਕਟ ਖਿੜਕੀ 'ਤੇ ਵੀ ਫ਼ਿਲਮ ਧਮਾਲ ਮਚਾ ਰਹੀ ਹੈ। ਪੀਟੀਸੀ ਦਾ ਸ਼ੋਅ ਰੰਗਲੀ ਦੁਨੀਆਂ ਜਿਸ 'ਚ ਹਰ ਵਾਰ ਪੰਜਾਬੀ ਅਤੇ ਬਾਲੀਵੁੱਡ ਦੇ ਸਿਤਾਰਿਆਂ ਨਾਲ ਮਸਤੀ 'ਤੇ ਮਜ਼ਾਕ ਦੇ ਨਾਲ ਨਾਲ ਦਿਲ ਖਿੱਚਵੇਂ ਕਿੱਸੇ ਵੀ ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਕਿੱਸਾ ਸਾਹਮਣੇ ਆਇਆ ਹੈ ਫ਼ਿਲਮ ਮੰਜੇ ਬਿਸਤਰੇ 2 ਦੀ ਸਟਾਰਕਾਸਟ ਨਾਲ ਗੱਲ ਬਾਤ ਕਰਦੇ ਹੋਏ।

ਸੁਪਰਸਟਾਰ ਗਿੱਪੀ ਗਰੇਵਾਲ ਹੋਰਾਂ ਦਾ ਕਹਿਣਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਾਣਾ ਜੰਗ ਬਹਾਦੁਰ ਸਿੰਘ ਭੱਜ ਰਹੇ ਸੀ 'ਤੇ ਅਚਾਨਕ ਡਿੱਗ ਗਏ ਜਿਸ ਕਰਕੇ ਉਹਨਾਂ ਦਾ ਦੰਦ ਟੁੱਟ ਗਿਆ। ਇਹ ਸਭ ਗਿੱਪੀ ਗਰੇਵਾਲ ਦੇਖ ਰਹੇ ਸੀ ਤੇ ਉਹਨਾਂ ਨੂੰ ਇਸ ਬਾਰੇ ਪਤਾ ਚੱਲ ਗਿਆ। ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਆਪ ਰਾਣਾ ਜੰਗ ਬਹਾਦੁਰ ਸਿੰਘ ਦਾ ਸ਼ੂਟਿੰਗ ਦੌਰਾਨ ਟੁੱਟਿਆ ਦੰਦ ਠੀਕ ਕਰਵਾ ਕੇ ਦਿੱਤਾ।

ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ

manje bistre 2 star cast in rangli duniya gippy grewal rana jangbahadur singh manje bistre 2

ਫ਼ਿਲਮ ਨਾਲ ਜੁੜੇ ਅਜਿਹੇ ਬਹੁਤ ਸਾਰੇ ਹਾਸਿਆਂ ਨਾਲ ਭਰੇ ਕਿੱਸੇ ਹਨ ਜਿਹੜੇ ਇਸ ਗੱਲ ਬਾਤ ਦੌਰਾਨ ਸਾਹਮਣੇ ਆਏ ਹਨ।ਪੀਟੀਸੀ ਪੰਜਾਬੀ ਦਾ ਸ਼ੋਅ ਰੰਗਲੀ ਦੁਨੀਆਂ ਹਰ ਸੋਮਵਾਰ ਅਤੇ ਵੀਰਵਾਰ ਪੀਟੀਸੀ ਪੰਜਾਬੀ 'ਤੇ ਰਾਤੀ 9.30 ਵਜੇ ਦੇਖਣ ਨੂੰ ਮਿਲਦਾ ਹੈ। ਜਿਸ 'ਚ ਫ਼ਿਲਮੀ ਹਸਤੀਆਂ ਅਤੇ ਸੰਗੀਤ ਦੀ ਦੁਨੀਆਂ ਦੇ ਸਿਤਾਰਿਆਂ ਨਾਲ ਅਜਿਹੀ ਹੀ ਗੱਲ ਬਾਤ ਦੇਖਣ ਨੂੰ ਮਿਲਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network