ਮਨਕਿਰਤ ਔਲਖ ਆਪਣੇ ਨਵੇਂ ਗੀਤ ‘ਪਿਆਰ ਦਾ ਸਬੂਤ’ ਦੇ ਨਾਲ ਹੋਏ ਹਾਜ਼ਰ

Written by  Shaminder   |  May 02nd 2020 01:57 PM  |  Updated: May 02nd 2020 01:57 PM

ਮਨਕਿਰਤ ਔਲਖ ਆਪਣੇ ਨਵੇਂ ਗੀਤ ‘ਪਿਆਰ ਦਾ ਸਬੂਤ’ ਦੇ ਨਾਲ ਹੋਏ ਹਾਜ਼ਰ

ਮਨਕਿਰਤ ਔਲਖ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਨੇ । ‘ਪਿਆਰ ਦਾ ਸਬੂਤ’ ਟਾਈਟਲ ਹੇਠ ਆਏ ਇਸ ਗੀਤ ‘ਚ ਇੱਕ ਕੁੜੀ ਦਾ ਜ਼ਿਕਰ ਕੀਤਾ ਗਿਆ ਹੈ ।ਜੋ ਕਿ ਆਪਣੇ ਪ੍ਰੇਮੀ ਤੋਂ ਪਿਆਰ ਦਾ ਸਬੂਤ ਮੰਗਦੀ ਹੈ । ਗੀਤ ਦੇ ਬੋਲ ਦੀਪ ਸਟਾਰ ਵੱਲੋਂ ਲਿਖੇ ਗਏ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਐਵੀ ਸਰਾਂ ਨੇ । ਲਾਕ ਡਾਊਨ ਦੌਰਾਨ ਆਏ ਇਸ ਗੀਤ ਦਾ ਫ਼ਿਲਹਾਲ ਲਿਰਿਕਲ ਵੀਡੀਓ ਹੀ ਫ਼ਿਲਹਾਲ ਸਾਹਮਣੇ ਆਇਆ ਹੈ ਅਤੇ ਇਸ ਨੁੰ ਸਾਗਾ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ ।

https://www.instagram.com/p/B_pQqMhjk8W/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਨਕਿਰਤ ਔਲਖ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਪਿੰਡ ਤੇਰਾ ਸਾਰਾ ਗੈਂਗਲੈਂਡ ਬਣਿਆ, ਗਲੌਕ, ਜੱਟਾ ਵੇ ,ਜੇਲ੍ਹ ਸਣੇ ਕਈ ਗੀਤ ਹਨ ।

https://www.instagram.com/p/B_kTyBrD11B/

ਜੋ ਕਿ ਸਰੋਤਿਆਂ ਦੀ ਜ਼ੁਬਾਨ ‘ਤੇ ਚੜੇ ਹੋਏ ਹਨ । ਪਰ ਸਭ ਤੋਂ ਫੇਮਸ ਜਿਹੜਾ ਗਾਣਾ ਹੈ ਉਹ ‘ਚੂੜੇ ਵਾਲੀ ਬਾਂਹ’, ‘ਚੜਦਾ ਸਿਆਲ’ ਹਰ ਕਿਸੇ ਦੀ ਪਹਿਲੀ ਪਸੰਦ ਹਨ ਅਤੇ ਅਕਸਰ ਡੀਜੇ ‘ਚ ਵਿਆਹਾਂ ‘ਚ ਚੱਲਦੇ ਰਹਿੰਦੇ ਹਨ । ਹਰਿਆਣੇ ਦਾ ਰਹਿਣ ਵਾਲਾ ਇਹ ਗੱਭਰੂ ਆਪਣੇ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ਼ ਕਰਦਾ ਹੈ । ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network