ਮਨਕਿਰਤ ਔਲਖ ਦਾ ਨਵੇਂ ਸਾਲ 'ਤੇ ਨਵਾਂ ਗੀਤ , ਦੇਖੋ ਵੀਡੀਓ

written by Aaseen Khan | January 01, 2019

ਮਨਕਿਰਤ ਔਲਖ ਦਾ ਨਵੇਂ ਸਾਲ 'ਤੇ ਨਵਾਂ ਗੀਤ , ਦੇਖੋ ਵੀਡੀਓ : ਸਾਲ 2019 'ਚ ਮਨਕਿਰਤ ਔਲਖ ਆਪਣਾ ਨਵਾਂ ਗਾਣਾ 'ਪੁਰਜੇ' ਲੈ ਕੇ ਦਰਸ਼ਕਾਂ ਅੱਗੇ ਪੇਸ਼ ਹੋ ਚੁੱਕੇ ਹਨ। ਮਨਕਿਰਤ ਔਲਖ ਫੇਮਸ ਪੰਜਾਬੀ ਸਿੰਗਰ ਅਤੇ ਅਦਾਕਾਰ ਹਨ। ਮਨਕਿਰਤ ਔਲਖ ਇਸ ਤੋਂ ਪਹਿਲਾਂ ਗੈਂਗਲੈਂਡ , ਕਮਲੀ , ਬ੍ਰਦਰ ਹੁੱਡ ਅਤੇ ਗੱਲਾਂ ਮਿੱਠੀਆਂ ਵਰਗੇ ਕਈ ਹਿੱਟ ਗਾਣੇ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਹੁਣ ਨਵੇਂ ਸਾਲ ਦੇ ਜਸ਼ਨ ਦੇ ਮੌਕੇ ਮਨਕਿਰਤ ਔਲਖ ਆਪਣੇ ਫੈਨਜ਼ ਦੇ ਲਈ ਇਹ ਨਵਾਂ ਗਾਣਾ ' ਪੁਰਜੇ ' ਲੈ ਕੇ ਆਏ ਹਨ। ਗਾਣੇ ਦੇ ਬੋਲ ਸਿੰਗਾ ਨੇ ਲਿਖੇ ਹਨ , ਜਿਹੜੇ ਹਾਲ ਹੀ 'ਚ ਆਪਣਾ ਸੁਪਰਹਿੱਟ ਗਾਣਾ 'ਜੱਟ ਦੀ ਕਲਿੱਪ 2' ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ , ਅਤੇ ਕਾਫੀ ਸੁਰਖੀਆਂ ਵੀ ਬਟੋਰੀਆਂ ਹਨ।

https://www.youtube.com/watch?v=7HBTZogKGgg

ਹੋਰ ਪੜ੍ਹੋ : ਮਾਸਟਰ ਸਲੀਮ ਦਾ ‘ਮਾਹੀਆ’ ਕਰ ਰਿਹਾ ਹਰ ਕਿਸੇ ਨੂੰ ਮੋਹਿਤ , ਦੇਖੋ ਵੀਡੀਓ

ਗਾਣੇ ਦਾ ਸ਼ਾਨਦਾਰ ਮਿਊਜ਼ਿਕ ਇਕਵਿੰਦਰ ਸਿੰਘ ਅਤੇ ਸਪਿਨ ਸਿੰਘ ਹੋਰਾਂ ਨੇ ਕੀਤਾ ਹੈ। ਪੁਰਜਾ ਗਾਣੇ ਦਾ ਵੀਡੀਓ ਟੈਲੇਂਟਡ ਵੀਡੀਓ ਡਾਇਰੈਕਟਰ ਸੁੱਖ ਸੰਗੇੜਾ ਨੇ ਬਣਾਈ ਹੈ। ਗਾਣੇ 'ਚ ਮਨਕਿਰਤ ਔਲਖ ਨਾਲ ਲੀਡ ਰੋਲ ਨਿਭਾਇਆ ਹੈ ਡੀ.ਜੇ.ਗਾਡਏਸ ਨੇ। ਗਾਣੇ ਦਾ ਵੀਡੀਓ ਕਾਫੀ ਸ਼ਾਨਦਾਰ ਬਣਿਆ ਹੈ , ਜਿਸ 'ਚ ਮਨਕਿਰਤ ਔਲਖ ਕਾਫੀ ਖੂਬਸੂਰਤ ਨਜ਼ਰ ਆ ਰਹੇ ਹਨ। ਮਨਕਿਰਤ ਔਲਖ ਦਾ ਇਹ ਗਾਣਾ ਕੁਝ ਹੀ ਘੰਟਿਆਂ 'ਚ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਗਾਣੇ ਨੂੰ 4 ਕੁ ਘੰਟਿਆਂ 'ਚ ਹੀ 4 ਲੱਖ ਤੋਂ ਵੱਧ ਵਾਰ ਲੋਕ ਦੇਖ ਚੁੱਕੇ ਹਨ। ਨਵੇਂ ਸਾਲ ਦੇ ਜਸ਼ਨ ਮੌਕੇ ਆਇਆ ਮਨਕਿਰਤ ਔਲਖ ਦਾ ਇਹ ਗੀਤ ਨਵੇਂ ਸਾਲ ਦੀਆਂ ਖੁਸ਼ੀਆਂ 'ਚ ਚਾਰ ਚੰਨ ਲਗਾ ਰਿਹਾ ਹੈ।

You may also like