
ਸਿੱਧੂ ਮੂਸੇਵਾਲਾ (Sidhu Moose Wala ) ਦਾ ਅੱਜ ਭੋਗ ਅਤੇ ਅੰਤਿਮ ਅਰਦਾਸ ਹੈ । ਗਾਇਕ ਦੀ ਅੰਤਿਮ ਅਰਦਾਸ ‘ਚ ਲੱਖਾਂ ਦੀ ਸੰਖਿਆ ‘ਚ ਨੌਜਵਾਨਾਂ ਦੇ ਸ਼ਾਮਿਲ ਹੋ ਸਕਦੇ ਨੇ । ਇਸੇ ਦੌਰਾਨ ਮਨਕਿਰਤ ਔਲਖ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਮਨਕਿਰਤ ਔਲਖ (Mankirat Aulakh ) ਨੇ ਲਿਖਿਆ ਹੈ ਕਿ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੈਨੂੰ ਕੋਈ ਕਿੰਨਾ ਵੀ ਬੁਰਾ ਬਨਾਈ ਜਾਵੇ, ਤੇ ਭਾਵੇਂ ਮੀਡੀਆ ਫੇਕ ਨਿਊਜ ਸਰਕੁਲੇਟ ਕਰੀ ਜਾਵੇ ਪਰ ਰੱਬ ਨੂੰ ਪਤਾ ਮਾਂ ਕਿਸੇ ਮਾਂ ਦਾ ਪੁੱਤ ਖੋਹ ਤਾਂ ਦੂਰ ਗੱਲ, ਇਹ ਸਭ ਸੋਚ ਵੀ ਨਹੀਂ ਸਕਦਾ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਲੋਕਾਂ ਨੂੰ ਖ਼ਾਸ ਅਪੀਲ, ਕਿਹਾ ਸਮਾਧ ਵਾਲੇ ਸਥਾਨ ‘ਤੇ ਨਾ ਟੇਕੋ ਪੈਸਿਆਂ ਦੇ ਨਾਲ ਮੱਥਾ
ਇਸ ਦੇ ਨਾਲ ਮੈਨੂੰ ਪਿਛਲੇ ਇੱਕ ਸਾਲ ਤੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਮਨਕਿਰਤ ਔਲਖ ਨੇ ਹੋਰ ਵੀ ਬਹੁਤ ਕੁਝ ਇਸ ਪੋਸਟ ‘ਚ ਸਾਂਝਾ ਕੀਤਾ ਹੈ । ਮਨਕਿਰਤ ਔਲਖ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਗੱਲ ਦੀ ਤਹਿ ਤੱਕ ਜਾਏ ਬਿਨ੍ਹਾਂ ਕਿਸੇ ਨੂੰ ਗੁਨਾਹਗਾਰ ਨਾ ਬਨਾਓ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ 8 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ, ਪੁਲਿਸ ਨੇ ਸਾਂਝੀ ਕੀਤੀ ਜਾਣਕਾਰੀ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਨੂੰ ਕੁਝ ਹਥਿਆਰਬੰਦ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਇਸ ਕਤਲ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਇਸ ਤੋਂ ਇਲਾਵਾ ਕੇਕੜਾ ਨਾਮ ਦੇ ਸ਼ਖਸ ਨੇ ਸਿੱਧੂ ਦੇ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ ਅਤੇ ਸਿੱਧੂ ਮੂਸੇਵਾਲਾ ਦੇ ਬਾਰੇ ਸਾਰੀ ਇਨਫਾਰਮੇਸ਼ਨ ਕਾਤਲਾਂ ਤੱਕ ਪਹੁੰਚਾਈ ਸੀ ।
ਸਿੱਧੂ ਮੂਸੇਵਾਲਾ ਅਜਿਹਾ ਕਲਾਕਾਰ ਸੀ ।ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ਤੇ ਕੌਮਾਂਤਰੀ ਪੱਧਰ ‘ਤੇ ਉਸ ਨੂੰ ਪ੍ਰਸਿੱਧੀ ਮਿਲੀ ਸੀ। ਦੁਨੀਆ ਦਾ ਹਰ ਸ਼ਖਸ ਸਿੱਧੂ ਮੂਸੇਵਾਲਾ ਲਈ ਭਾਵੁਕ ਹੋ ਰਿਹਾ ਹੈ । ਪੰਜਾਬ ਦੇ ਹਰ ਬੱਚੇ, ਬਜੁਰਗ ਅਤੇ ਜਵਾਨ ਦੀ ਅੱਖ ਸਿੱਧੂ ਮੂਸੇਵਾਲਾ ਲਈ ਨਮ ਨਜਰ ਆਈ । ਪਰ ਸਭ ਤੋਂ ਜਿਆਦਾ ਅਕਿਹ ਪੀੜ ਝੱਲ ਰਹੇ ਨੇ ਸਿੱਧੂ ਮੂਸੇਵਾਲਾ ਦੇ ਮਾਪੇ । ਜਿਨ੍ਹਾਂ ਨੇ ਜਵਾਨ ਪੁੱਤ ਨੂੰ ਗੁਆ ਲਿਆ ਹੈ ।
View this post on Instagram