ਮਨਕਿਰਤ ਔਲਖ ਦਾ ਨਵਾਂ ਗੀਤ ‘ਭਾਬੀ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | October 12, 2020

ਮਨਕਿਰਤ ਔਲਖ ਦਾ ਗੀਤ ‘ਭਾਬੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਕੁੜੀ ਜਿਸਦਾ ਵਿਆਹ ਇੱਕ ਵੈਲੀ ਮੁੰਡੇ ਦੇ ਨਾਲ ਹੋਇਆ ਹੈ । ਉਸ ਗੱਭਰੂ ਤੋਂ ਵਿਆਂਦੜ ਬਹੁਤ ਹੀ ਪ੍ਰੇਸ਼ਾਨ ਰਹਿੰਦੀ ਹੈ ਅਤੇ ਅਕਸਰ ਆਪਣੀ ਭਾਬੀ ਨੂੰ ਮਿਹਣੇ ਦਿੰਦੀ ਹੈ ਕਿ ਉਨ੍ਹਾਂ ਨੇ ਉਸ ਦੇ ਨਾਲ ਪਤਾ ਨਹੀਂ ਕਿਹੜੇ ਜਨਮ ਦੀ ਦੁਸ਼ਮਣੀ ਕੱਢੀ ਹੈ ਕਿ ਇਸ ਤਰ੍ਹਾਂ ਦੇ ਮੁੰਡੇ ਨਾਲ ਉਸ ਦਾ ਵਿਆਹ ਕਰ ਦਿੱਤਾ ਹੈ ।

mankirat mankirat

ਪਰ ਅਖੀਰ ‘ਚ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਭਾਵੇਂ ਮੁੰਡਾ ਵੈਲੀ ਹੀ ਹੈ ਪਰ ਜਿਸ ਦੇ ਲੜ ਮਾਪਿਆਂ ਨੇ ਇੱਕ ਵਾਰ ਲਾ ਦਿੱਤਾ ਉਸ ਨਾਲ ਤੋੜ ਨਿਭਾਉਣਾ ਜਾਣਦੀ ਹੈ ਇਹ ਮੁਟਿਆਰ।

ਹੋਰ ਪੜ੍ਹੋ : ਮਨਕਿਰਤ ਔਲਖ ਨੇ ਨਵ-ਜਨਮੇ ਬੱਚੇ ਦੀ ਵੀਡੀਓ ਕੀਤੀ ਸਾਂਝੀ, ਪ੍ਰਸ਼ੰਸਕ ਦੇ ਰਹੇ ਵਧਾਈ

Mankirat New Song Mankirat New Song

ਗੀਤ ਦੇ ਬੋਲ ਸ਼੍ਰੀ ਬਰਾੜ ਨੇ ਲਿਖੇ ਨੇ ਅਤੇ ਕੰਪੋਜ਼ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ । ਟੀਜ਼ਰ ਨੂੰ ਸ਼੍ਰੀ ਬਰਾੜ ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ ।ਗੀਤ ਨੂੰ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ । ਵੀਡੀਓ ਬੀ-ਟੂਗੈਦਰ ਵੱਲੋਂ ਤਿਆਰ ਕੀਤਾ ਗਿਆ ਹੈ ।

mankirat mankirat

ਗੀਤ ਦੀ ਫੀਚਰਿੰਗ ‘ਚ ਮਨਕਿਰਤ ਔਲਖ, ਮਾਹਿਰਾ ਸ਼ਰਮਾ ਤੋਂ ਇਲਾਵਾ ਹੌਬੀ ਧਾਲੀਵਾਲ, ਪ੍ਰਭ ਗਰੇਵਾਲ ਅਤੇ ਸ਼੍ਰੀ ਬਰਾੜ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮਨਕਿਰਤ ਔਲਖ ਨੇ ਕਈ ਹਿੱਟ ਗੀਤ ਦਿੱਤੇ ਹਨ ।ਜਿਸ ‘ਚ ‘ਚੂੜੇ ਵਾਲੀ ਬਾਂਹ’, ‘ਬਦਨਾਮ’, ‘ਗੈਂਗਲੈਂਡ’, ‘ਗਲੌਕ’ ਸਣੇ ਕਈ ਗੀਤ ਸ਼ਾਮਿਲ ਹਨ ।

 

 

You may also like