ਮਾਨਸੀ ਸ਼ਰਮਾ ਨੇ ਆਪਣੀ ਜਠਾਣੀ ਅਜੀਤ ਮਹਿੰਦੀ ਦੇ ਨਾਲ ਕੀਤਾ ਡਾਂਸ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦਰਾਣੀ ਜਠਾਣੀ ਦਾ ਇਹ ਵੀਡੀਓ

Written by  Shaminder   |  December 02nd 2021 05:15 PM  |  Updated: December 02nd 2021 05:15 PM

ਮਾਨਸੀ ਸ਼ਰਮਾ ਨੇ ਆਪਣੀ ਜਠਾਣੀ ਅਜੀਤ ਮਹਿੰਦੀ ਦੇ ਨਾਲ ਕੀਤਾ ਡਾਂਸ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦਰਾਣੀ ਜਠਾਣੀ ਦਾ ਇਹ ਵੀਡੀਓ

ਮਾਨਸੀ ਸ਼ਰਮਾ (Mansi Sharma ) ਅਤੇ ਅਜੀਤ ਮਹਿੰਦੀ (Ajit Mehndi)  ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਅਜੀਤ ਮਹਿੰਦੀ ਨੇ ਇਸ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਰਾਣੀ ਜਠਾਣੀ ਦੋਵੇਂ ਡਾਂਸ (Dance ) ਮੂਵਸ ਕਰਦੀਆਂ ਦਿਖਾਈ ਦੇ ਰਹੀਆਂ ਹਨ ।ਇਸ ਵੀਡੀਓ ਨੂੰ ਜਿੱਥੇ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦਿੱਤੇ ਜਾ ਰਹੇ ਨੇ ।ਇਸ ਵੀਡੀਓ ਨੂੰ ਅਜੀਤ ਮਹਿੰਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Ajit Mehndi image From instagram

ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਕੱਲ੍ਹ ਕਰਵਾਉਣਗੇ ਰਜਿਸਟਰਡ ਮੈਰਿਜ

ਅਜਿਹੇ ਬਹੁਤ ਘੱਟ ਮੌਕੇ ਹਨ ਜਦੋਂ ਅਜੀਤ ਮਹਿੰਦੀ ਇਸ ਤਰ੍ਹਾਂ ਦੇ ਵੀਡੀਓ ਸਾਂਝੇ ਕਰਦੀ ਹੋਵੇ । ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਸੀਰੀਅਲਸ ‘ਚ ਕੰਮ ਕੀਤਾ ਹੈ । ਜਲਦ ਹੀ ਉਹ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਫ਼ਿਲਮ ‘ਪਰਿੰਦੇ’ ‘ਚ ਅਦਾਕਾਰੀ ਹੋਈ ਦਿਖਾਈ ਦੇਵੇਗੀ । ਮਾਨਸੀ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ।

Mansi Sharma , image From instagram

ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ ।ਮਾਨਸੀ ਸ਼ਰਮਾ ਹੰਸ ਪਰਿਵਾਰ ਦੀ ਛੋਟੀ ਨੂੰਹ ਹੈ । ਬੀਤੇ ਸਾਲ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀ ਜਿਸ ਦਾ ਨਾਂਅ ਹਰੀਦਾਨ ਯੁਵਰਾਜ ਹੰਸ ਰੱਖਿਆ ਗਿਆ ਸੀ । ਮਾਨਸੀ ਯੁਵਰਾਜ ਹੰਸ ਦੀ ਪਤਨੀ ਹੈ ।ਜਦੋਂਕਿ ਅਜੀਤ ਮਹਿੰਦੀ ਨਵਰਾਜ ਹੰਸ ਦੀ ਪਤਨੀ ਹੈ ਜੋ ਕਿ ਪਦਮ ਸ਼੍ਰੀ ਹੰਸ ਰਾਜ ਹੰਸ ਦੇ ਵੱਡੇ ਬੇਟੇ ਹਨ। ਨਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਬਿਹਤਰੀਨ ਗਾਇਕ ਹਨ ਅਤੇ ਗਾਇਕੀ ਦੇ ਨਾਲ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੀਆਂ ਫ਼ਿਲਮਾਂ ਲਈ ਵੀ ਗੀਤ ਗਾਏ ਹਨ ।

 

View this post on Instagram

 

A post shared by Ajit ji (@ajitmehndi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network