ਰਾਜੀਵ ਕਪੂਰ ਦੇ ਅੰਤਿਮ ਸਸਕਾਰ ‘ਚ ਪਹੁੰਚੀਆਂ ਬਾਲੀਵੁੱਡ ਦੀਆਂ ਕਈ ਹਸਤੀਆਂ

Reported by: PTC Punjabi Desk | Edited by: Shaminder  |  February 09th 2021 07:12 PM |  Updated: February 09th 2021 07:12 PM

ਰਾਜੀਵ ਕਪੂਰ ਦੇ ਅੰਤਿਮ ਸਸਕਾਰ ‘ਚ ਪਹੁੰਚੀਆਂ ਬਾਲੀਵੁੱਡ ਦੀਆਂ ਕਈ ਹਸਤੀਆਂ

ਅਦਾਕਾਰ ਰਾਜੀਵ ਕਪੂਰ ਦੇ ਅਚਾਨਕ ਦਿਹਾਂਤ ਹੋਣ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ । ਅਚਾਨਕ ਹੋਈ ਅਦਾਕਾਰ ਦੀ ਮੌਤ ਤੋਂ ਬਾਅਦ ਹਰ ਕੋਈ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾ ਰਿਹਾ ਹੈ ।ਰਾਜੀਵ ਕਪੂਰ ਦਾ ਦਿਹਾਂਤ ਹਾਰਟ ਅਟੈਕ ਕਰਕੇ ਹੋਇਆ ਹੈ । ਦੁੱਖ ਦੀ ਇਸ ਘੜੀ ‘ਚ ਹਰ ਕੋਈ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਰਾਜੀਵ ਕਪੂਰ ਦੇ ਘਰ ਪਹੁੰਚਿਆ ।

kareena

ਕਰੀਨਾ ਕਪੂਰ ਜੋ ਕਿ ਜਲਦ ਹੀ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਜਿਉਂ ਉਸ ਨੇ ਆਪਣੇ ਚਾਚੇ ਦੇ ਦਿਹਾਂਤ ਦੀ ਖ਼ਬਰ ਸੁਣੀ ਤਾਂ ਤੁਰੰਤ ਘਰ ਪਹੁੰਚੀ । ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਰਾਜੀਵ ਕਪੂਰ ਦੇ ਅੰਤਿਮ ਸਸਕਾਰ ‘ਚ ਪਹੁੰਚੀਆਂ । ਰਣਬੀਰ ਕਪੂਰ, ਨੀਤੂ ਕਪੂਰ, ਤਾਰਾ ਸੁਤਾਰੀਆ ਸਣੇ ਕਈ ਹਸਤੀਆਂ ਅੰਤਮ ਸਸਕਾਰ ‘ਚ ਪਹੁੰਚੀਆਂ ਤੇ ਵਿੱਛੜੀ ਰੂਹ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ।

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਮਿਸ ਪੂਜਾ ਦਾ ਗੀਤ ‘ਸ਼ੇਰਨੀਆਂ’ ਰਿਲੀਜ਼

randhir kapoor

ਰਾਜੀਵ ਕਪੂਰ ਐਕਟਰ, ਪ੍ਰੋਡਿਊਸਰ ਤੇ ਡਾਇਰੈਕਟਰ ਸਨ। ਉਨ੍ਹਾਂ 1983 ਚ ਫ਼ਿਲਮ ਏਕ ਜਾਨ ਹੈ ਹਮ ਨਾਲ ਡੈਬਿਊ ਕੀਤਾ ਸੀ। ਰਾਮ ਤੇਰੀ ਗੰਗਾ ਮੈਲੀ ਫ਼ਿਲਮ 'ਚ ਉਹ ਮੁੱਖ ਭੂਮਿਕਾ 'ਚ ਨਜ਼ਰ ਆਏ।

tara sutaira

ਇਸ ਤੋਂ ਇਲਾਵਾ ਉਹ ਕਈ ਹੋਰ ਵੱਡੀਆਂ ਫ਼ਿਲਮਾਂ ਆਸਮਾਨ, ਲਵਰ ਬੁਆਏ, ਜ਼ਬਰਦਸਤ, ਹਮ ਤੋਂ ਚਲੇ ਪਰਦੇਸ 'ਚ ਵੀ ਨਜ਼ਰ ਆਏ ਸਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪੂਰ ਖ਼ਾਨਦਾਨ ਤੇ ਇੱਕ ਤੋਂ ਬਾਅਦ ਇੱਕ ਦੁੱਖਾਂ ਦੇ ਪਹਾੜ ਟੁੱਟ ਰਹੇ ਹਨ । ਪਿੱਛਲੇ ਸਾਲ ਰਾਜੀਵ ਕਪੂਰ ਦੇ ਭਰਾ ਤੇ ਅਦਾਕਾਰ ਰਿਸ਼ੀ ਕਪੂਰ ਦਾ ਕੈਂਸਰ ਦੀ ਬਿਮਾਰੀ ਕਰਕੇ ਦਿਹਾਂਤ ਹੋ ਗਿਆ ਸੀ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network