ਅਨੂੰ ਅਗਰਵਾਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ, ਅਦਾਕਾਰਾ ਨੂੰ ਹੁਣ ਪਛਾਨਣਾ ਵੀ ਹੋਇਆ ਮੁਸ਼ਕਿਲ

written by Shaminder | April 19, 2021 04:08pm

ਅਨੂੰ ਅਗਰਵਾਲ 90 ਦੇ ਦਹਾਕੇ ਦੀ ਪ੍ਰਸਿੱਧ ਅਦਾਕਾਰਾ ਹੈ। ਉਨ੍ਹਾਂ ਨੇ ਆਸ਼ਿਕੀ ਵਰਗੀ ਹਿੱਟ ਫ਼ਿਲਮ ਦਿੱਤੀ ।
ਇਸ ਫ਼ਿਲਮ ਨੇ ਉਸ ਨੂੰ ਏਨੀ ਪ੍ਰਸਿੱਧੀ ਦਿਵਾਈ ਕਿ ਰਾਤੋ ਰਾਤ ਉਹ ਸਟਾਰ ਬਣ ਗਈ । ਜਿਸ ਤੋਂ ਬਾਅਦ ਕੁਝ
ਕੁ ਫ਼ਿਲਮਾਂ ‘ਚ ਨਜ਼ਰ ਆਉਣ ਤੋਂ ਬਾਅਦ ਉਹ ਬਾਲੀਵੁੱਡ ਚੋਂ ਗਾਇਬ ਜਿਹੀ ਹੋ ਗਈ । ਅੱਜ ਉਹ ਇਸ ਤਰ੍ਹਾਂ
ਦਿਖਾਈ ਦੇਣ ਲੱਗ ਪਈ ਹੈ ਕਿ ਉਸ ਨੂੰ ਪਛਾਨਣਾ ਵੀ ਮੁਸ਼ਕਿਲ ਹੋ ਗਿਆ ।ਦਰਅਸਲ ਅਨੂੰ ਅਗਰਵਾਲ ਦੇ
ਨਾਲ ਇੱਕ ਹਾਦਸਾ ਹੋ ਗਿਆ ਸੀ ।

Image From Anu's Instagram

ਹੋਰ ਪੜ੍ਹੋ : ਮਾਡਲ ਅਤੇ ਅਦਾਕਾਰਾ ਅਕਾਂਕਸ਼ਾ ਸਰੀਨ ਨੇ ਲਈ ਨਵੀਂ ਥਾਰ ਗੱਡੀ, ਪ੍ਰਸ਼ੰਸਕ ਦੇ ਰਹੇ ਵਧਾਈ 

anu Image From Anu's Instagram

ਜਿਸ ਨੇ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ 90 ਦੇ ਦਹਾਕੇ ਵਿੱਚ ਲੋਕਾਂ ਨੂੰ ‘ਆਸ਼ਕੀ’ ਸਿਖਾਉਣ ਵਾਲੀ ਹੀਰੋਇਨ ਅਨੂੰ ਅਗਰਵਾਲ ਪਿਛਲੇ ਕਈ ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰ ਹੈ । ਇਸ ਅਦਾਕਾਰਾ ਦਾ ਲੁੱਕ ਬਿਲਕੁਲ ਬਦਲ ਚੁੱਕਿਆ ਹੈ ।

annu Image From Anu's Instagram

1996  ਵਿੱਚ ਇਸ ਦੀ ਆਖਰੀ ਫ਼ਿਲਮ ਆਈ ਸੀ । ਅਨੂੰ ਨੇ ਆਪਣੇ 7 ਸਾਲਾਂ ਦੇ ਕਰੀਅਰ ਵਿੱਚ ਸਾਊਥ ਦੀਆਂ ਫ਼ਿਲਮਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਈ ਸੀ । ਇਹੀ ਨਹੀਂ ਉਹ ਟੀਵੀ ਤੇ ਵੀ ਕੰਮ ਕਰ ਚੁੱਕੀ ਹੈ ।

 

View this post on Instagram

 

A post shared by anu aggarwal (@anusualanu)

ਤੁਹਾਨੂੰ ਦੱਸ ਦਿੰਦੇ ਹਾਂ ਕਿ 1999 ਵਿੱਚ ਅਨੂੰ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ । ਇਸ ਹਾਦਸੇ ਵਿੱਚ ਉਹਨਾਂ ਦੀ ਯਾਦਦਾਸ਼ਤ ਚਲੀ ਗਈ ਸੀ । ਇੱਥੋਂ ਤੱਕ ਕਿ ਉਹ 29 ਦਿਨ ਕੋਮਾ ਵਿੱਚ ਵੀ ਰਹੀ ਸੀ ।

 

You may also like