ਸੂਫ਼ੀ ਗਾਇਕ ਮਨਮੀਤ ਸਿੰਘ ਮੌਂਟੀ ਦੇ ਸਸਕਾਰ ‘ਤੇ ਪਹੁੰਚੇ ਕਈ ਪੰਜਾਬੀ ਕਲਾਕਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

written by Rupinder Kaler | July 15, 2021

ਮਸ਼ਹੂਰ ਸੂਫ਼ੀ ਗਾਇਕ ਮਨਮੀਤ ਸਿੰਘ ਮੌਂਟੀ ਦਾ ਬੀਤੇ ਦਿਨ ਸਸਕਾਰ ਕਰ ਦਿੱਤਾ ਗਿਆ ਹੈ । ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੂਫ਼ੀ ਗਾਇਕ ਸੈਣ ਬ੍ਰਦਰਜ਼ ਦੀ ਜੋੜੀ ਬਹੁਤ ਮਕਬੂਲ ਜੋੜੀ ਸੀ, ਜਿਹੜੀ ਕਿ ਮਨਮੀਤ ਸਿੰਘ ਮੌਂਟੀ ਦੀ ਮੌਤ ਤੋਂ ਬਾਅਦ ਟੁੱਟ ਗਈ ਹੈ ।

Pic Courtesy: Youtube
ਹੋਰ ਪੜ੍ਹੋ : ਹਰਭਜਨ ਮਾਨ ਅਤੇ ਜਸਬੀਰ ਜੱਸੀ ਨੇ ਕਵੀਸ਼ਰੀ ਗਾ ਕੇ ਬੰਨਿਆ ਸਮਾਂ, ਸਰੋਤਿਆਂ ਨੂੰ ਆ ਰਹੀ ਪਸੰਦ
Pic Courtesy: Youtube
ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਸੂਫ਼ੀ ਗਾਇਕ ਮਨਮੀਤ ਮੌਂਟੀ ਆਪਣੇ ਭਰਾ ਕੇ.ਪੀ ਅਤੇ ਚਾਰ ਸਾਥੀਆਂ ਨਾਲ ਧਰਮਸ਼ਾਲਾ ਗਿਆ ਸੀ, ਉਥੇ ਬਦਲ ਫੱਟਣ ਨਾਲ ਵੱਡਾ ਹ਼ੜ੍ਹ ਆਇਆ ਤੇ ਮਨਮੀਤ ਦਾ ਪੈਰ ਤਿਲਕਣ ਨਾਲ ਉਹ ਪਾਣੀ ਵਿੱਚ ਰੁੜ ਗਏ। ਜਿਨ੍ਹਾਂ ਦੀ ਲਾਸ਼ ਬੀਤੇ ਦਿਨ ਇੱਕ ਝੀਲ ਕੋਲ ਮਿਲੀ ਸੀ ।
Pic Courtesy: Youtube
ਉਹ ਆਪਣੇ ਪਿਛੇ ਮਾਤਾ-ਪਿਤਾ, ਪਤਨੀ, ਦੋ ਪੁੱਤਰ ਅਤੇ ਭੈਣ ਭਰਾ ਛੱਡ ਗਏ ਹਨ । ਇਸ ਅਚਨਚੇਤ ਹੋਈ ਮੌਤ 'ਤੇ ਪੂਰੀ ਪੰਜਾਬੀ ਸੰਗੀਤ ਇੰਡਸਟਰੀ , ਇਲਾਕਾ ਵਾਸੀ ਤੇ ਸੈਣ ਬ੍ਰਦਰਜ਼ ਦੇ ਚਾਹੁਣ ਵਾਲਿਆਂ ਨੇ‌ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁੱਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

0 Comments
0

You may also like