‘Mark Zuckerberg’ ਤੀਜੀ ਵਾਰ ਬਣਨ ਜਾ ਰਹੇ ਨੇ ਪਿਤਾ, ਪਤਨੀ ਨਾਲ ਪਿਆਰੀ ਜਿਹੀ ਤਸਵੀਰ ਪੋਸਟ ਕਰਕੇ ਦਿੱਤੀ ਖੁਸ਼ਖਬਰੀ
‘Mark Zuckerberg’ ਤੀਜੀ ਵਾਰ ਬਣਨ ਜਾ ਰਹੇ ਨੇ ਪਿਤਾ, ਪਤਨੀ ਨਾਲ ਪਿਆਰੀ ਜਿਹੀ ਤਸਵੀਰ ਪੋਸਟ ਕਰਕੇ ਦਿੱਤੀ ਖੁਸ਼ਖਬਰੀ
Mark Zuckerberg to become father for 3rd time: ‘Facebook’ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਜੋ ਕਿ ਬਹੁਤ ਜਲਦ ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ। ਜੀ ਹਾਂ ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਪਤਨੀ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਹੈ। ਦੱਸ ਦੇਈਏ ਕਿ ਜ਼ੁਕਰਬਰਗ ਦੀ ਪਤਨੀ ਪ੍ਰਿਸਿਲਾ ਚੈਨ ਪਹਿਲਾਂ ਹੀ ਦੋ ਬੇਟੀਆਂ ਨੂੰ ਜਨਮ ਦੇ ਚੁੱਕੀ ਹੈ।
ਹੋਰ ਪੜ੍ਹੋ : ਸੋਲਰ ਊਰਜਾ ਨਾਲ ਇਸ ਸਾਧ ਦਾ ਜੁਗਾੜ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ, ਸੋਸ਼ਲ ਮੀਡੀਆ ਉੱਤੇ ਚਰਚਾ ‘ਚ ਬਣਿਆ ਇਹ ਵੀਡੀਓ
image source Instagram
ਮਾਰਕ ਜ਼ੁਕਰਬਰਗ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਚ ਲਿਖਿਆ, "ਇੰਨਾ ਪਿਆਰ, ਸ਼ੇਅਰ ਕਰਦੇ ਹੋਏ ਖੁਸ਼ੀ ਹੋਈ ਕਿ ਮੈਕਸ ਅਤੇ ਔਗਸਟ ਅਗਲੇ ਸਾਲ ਆਪਣੀ ਨਵੀਂ ਭੈਣ ਨੂੰ ਮਿਲਣ ਵਾਲੀਆਂ ਹਨ!" ਇਸ ਇੰਸਟਾਗ੍ਰਾਮ ਪੋਸਟ ਦੀ ਤਸਵੀਰ 'ਚ ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਮਾਰਕ ਜ਼ੁਕਰਬਰਗ ਦੀ ਵੱਡੀ ਬੇਟੀ ਦਾ ਨਾਂ ਮੈਕਸਿਮਾ ਅਤੇ ਛੋਟੀ ਬੇਟੀ ਦਾ ਨਾਂ ਔਗਸਟ ਹੈ। ਇਸ ਪੋਸਟ ਦੇ ਰਾਹੀਂ ਉਨ੍ਹਾਂ ਨੇ ਦੱਸਿਆ ਹੈ ਕਿ ਅਗਲੇ ਸਾਲ ਉਨ੍ਹਾਂ ਦੇ ਘਰ ਤੀਜੀ ਧੀ ਆਵੇਗੀ।
image source Instagram
55.9 ਬਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਪਹਿਲੀ ਵਾਰ ਇੱਕ ਪਾਰਟੀ ਵਿੱਚ ਆਪਣੀ ਪਤਨੀ ਪ੍ਰੈਸੀਲਾ ਚੈਨ ਨਾਲ ਮੁਲਾਕਾਤ ਕੀਤੀ। ਦੋਵੇਂ 2003 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਤੋਂ ਕਰੀਬ 9 ਸਾਲ ਬਾਅਦ ਉਨ੍ਹਾਂ ਨੇ 2012 'ਚ ਵਿਆਹ ਕਰਵਾ ਲਿਆ। ਹਾਲ ਹੀ 'ਚ ਇਸ ਜੋੜੇ ਨੇ ਵਿਆਹ ਦੀ ਦਸਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ। ਮਾਰਕ ਜ਼ੁਕਰਬਰਗ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
image source Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
