ਕਿਸਾਨੀ ਮੋਰਚੇ ਵਿੱਚ ਮਰਨ ਵਾਲੇ ਹਰ ਕਿਸਾਨ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ, ਕਿਹਾ ਰਣਜੀਤ ਬਾਵਾ ਨੇ

written by Rupinder Kaler | September 18, 2021

ਗਾਇਕ ਰਣਜੀਤ ਬਾਵਾ (Ranjit Bawa) ਨੇ ਅਦਾਕਾਰ ਦੀਪ ਸਿੱਧੂ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ ਜਿਸ ਵਿੱਚ ਦੀਪ ਸਿੱਧੂ (Deep Sidhu) ਨੇ ਕਿਹਾ ਸੀ ਕਿ ‘ਉਹ ਕਿਸਾਨਾਂ ਦੇ ਨਾਲ ਹਰ ਸੰਗਰਸ਼ ਵਿੱਚ ਉਹਨਾਂ ਦੇ ਨਾਲ ਖੜ੍ਹਾ ਹੈ ਪਰ ਉਹ ਇਸ ਗੱਲ ਤੇ ਸਿਹਮਤੀ ਨਹੀਂ ਜਤਾਉਂਦਾ ਕਿ ਜੋ ਕਿਸਾਨ ਕਿਸੇ ਸਿਹਤ ਸਮੱਸਿਆ ਕਰਕੇ ਮਰਦਾ ਹੈ ਤਾਂ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ । ਉਸ ਨੂੰ ਸ਼ਹੀਦ ਨਹੀਂ ਕਿਹਾ ਜਾਣਾ ਚਾਹੀਦਾ’ । ਦੀਪ ਸਿਧੂ ਦੇ ਇਸ ਬਿਆਨ ਦਾ ਵਿਰੋਧ ਕਰਦੇ ਹੋਏ ਰਣਜੀਤ ਬਾਵਾ (Ranjit Bawa)  ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

ranjit bawa support to this man Pic Courtesy: Instagram

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੀ ਯਾਦ ‘ਚ ਸ਼ਹਿਨਾਜ਼ ਗਿੱਲ ਦੇ ਭਰਾ ਨੇ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਤਾਰੀਫ

Pic Courtesy: Instagram

ਜਿਸ ਵਿੱਚ ਰਜੀਤ ਬਾਵਾ ਨੇ ਕਿਹਾ ਹੈ ‘ਜਿਹੜਾ ਵੀ ਬੰਦਾ ਆਪਣੇ ਘਰੋਂ ਸੰਗਰਸ਼ ਲਈ ਨਿਕਲਦਾ ਹੈ, ਉਸ ਦਾ ਯੋਗਦਾਨ ਕਿਸਾਨੀ ਮੋਰਚੇ ਵਿੱਚ ਮੰਨਿਆ ਜਾਵੇਗਾ, ਸਾਰੇ ਪੰਜਾਬੀਆਂ ਤੇ ਹੋਰ ਰਾਜਾਂ ਦੇ ਕਿਸਾਨਾਂ ਨੇ ਇਸ ਮੋਰਚੇ ਵਿੱਚ ਬਿਨ੍ਹਾ ਕਿਸੇ ਪਰਵਾਹ ਦੇ ਸਾਥ ਦਿੱਤਾ । ਜੋ ਵੀ ਕੋਈ ਮੋਰਚੇ ਵਿੱਚ ਜਾ ਕੇ ਆਪਣੀ ਜਾਨ ਗਵਾ ਗਿਆ, ਉਸ ਨੂੰ ਸ਼ਹੀਦ ਕਿਹਾ ਜਾਵੇਗਾ ਕਿਉਂਕਿ ਉਸ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਬਲਕਿ ਆਪਣੀ ਜ਼ਿੰਦਗੀ ਕਿਸਾਨੀ ਸੰਗਰਸ਼ ਦੇ ਲੇਖੇ ਲਾ ਦਿੱਤੀ ।

ਇਹਨਾਂ ਵਿੱਚੋਂ ਜੋ ਵੀ ਕੋਈ ਆਪਣੇ ਘਰ ਵਿੱਚ ਹੁੰਦਾ ਤਾਂ ਉਹ ਸਰਦੀ ਵਿੱਚ ਰਜਾਈ ਵਿੱਚ ਹੁੰਦਾ ਤੇ ਗਰਮੀ ਵਿੱਚ ਏ ਸੀ ਵਿੱਚ ਹੁੰਦਾ । ਪਰ ਇਹਨਾਂ ਕਿਸਾਨ ਵੀਰਾਂ ਨੇ ਕਿਸੇ ਚੀਜ ਦੀ ਪਰਵਾਹ ਨਹੀਂ ਕੀਤੀ । ਪਰਮਾਤਮਾ ਸਭ ਦਾ ਭਲਾ ਕਰੇ’ । ਰਣਜੀਤ ਬਾਵਾ ਦੀ ਇਸ ਪੋਸਟ ਤੇ ਲਗਾਤਾਰ ਲੋਕ ਆਪਣਾ ਪ੍ਰਤੀਕਰਮ ਦੇ ਰਹੇ ਹਨ ।

0 Comments
0

You may also like