ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਐਡਗੁਲੀ ਦੇ ਨਾਲ ਕੀਤੀ ਖ਼ਾਸ ਗੱਲਬਾਤ, ਜਾਣੋ ਗੱਲਬਾਤ ਦੇ ਕੁਝ ਖ਼ਾਸ ਨੁਕਤੇ

written by Shaminder | January 21, 2023 01:37pm

ਪੀਟੀਸੀ ਨੈੱਟਵਰਕ  ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ (MD And President ) ਰਾਬਿੰਦਰ ਨਰਾਇਣ (Rabindra Narayan) ਨੇ ਪੀਟੀਸੀ ਨੈੱਟਵਰਕ  ਨੂੰ ਕੋਰੋਨਾ ਮਹਾਂਮਾਰੀ ਦੇ ਦੌਰਾਨ ਦਰਪੇਸ਼ ਚੁਣੌਤੀਆਂ, ਟੀਵੀ ਇੰਡਸਟਰੀ ਦੇ ਭਵਿੱਖ ਅਤੇ ਦਰਸ਼ਕਾਂ ਦੇ ਰੁਝਾਨ ਨੂੰ ਲੈ ਕੇ ਐਡਗੁਲੀ ਦੇ ਨਾਲ ਖ਼ਾਸ  ਗੱਲ ਬਾਤ ਕੀਤੀ । ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਐਡਗੁਲੀ ਦੇ ਵੱਲੋਂ ਕੀਤੀ ਗਈ ਇਸ ਖ਼ਾਸ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਕੀ ਕੁਝ ਕਿਹਾ ।

Rabindra Narayan.

ਹੋਰ ਪੜ੍ਹੋ : ਜੈਨੀ ਜੌਹਲ ਅਤੇ ਅਰਜਨ ਢਿੱਲੋਂ ਵਿਵਾਦ ‘ਤੇ ਸ਼ਿਪਰਾ ਗੋਇਲ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਨਫਰਤ ਨਹੀਂ, ਪਿਆਰ…’

ਕੀ ਅੱਜ ਟੀਵੀ ਮਾਧਿਅਮ ਬ੍ਰਾਂਡ ਅਤੇ ਇਸ਼ਤਿਹਾਰ ਦੇਣ ਵਾਲਿਆਂ ਲਈ ਤਰਜੀਹੀ ਮਾਧਿਅਮ ਬਣਿਆ ਹੋਇਆ ਹੈ ? ਇਸ ਸਵਾਲ ਦੇ ਜਵਾਬ ‘ਚ ਪੀਟੀਸੀ ਨੈੱਟਵਰਕ (PTC Network) ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਨੇ ਕਿਹਾ ਕਿ ‘ਪੀਟੀਸੀ ਪੰਜਾਬੀ ਲਗਾਤਾਰ ਅੱਗੇ ਵਧ ਰਿਹਾ ਹੈ ਅਤੇ ਖੇਤਰੀ ਤੋਂ ਅਸੀਂ ਗਲੋਬਲ ਹੋ ਗਏ ਹਾਂ । ਜਿੱਥੇ ਪੀਟੀਸੀ ਨੈੱਟਵਰਕ ਦੇ ਤਿੰਨ ਚੈਨਲ ਸਨ, ਅੱਜ ਅਸੀਂ ਤਿੰਨ ਤੋਂ ਛੇ ਚੈਨਲ ਚਲਾ ਰਹੇ ਹਾਂ ।

Rabindra Narayan

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ਨੇ ਆਪਣੇ ਭਰਾ ਰੌਸ਼ਨ ਲਾਲ ਰਿਸ਼ੀ ‘ਤੇ ਲਗਾਏ ਗੰਭੀਰ ਇਲਜ਼ਾਮ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ‘ਚ ਅੱਸੀ ਫੀਸਦੀ ਤੋਂ ਵੱਧ ਪੰਜਾਬੀ ਟੈਲੀਵਿਜ਼ਨ ਸਮੱਗਰੀ ਦਾ ਉਤਪਾਦਨ ਕਰਨ ਤੋਂ ਇਲਾਵਾ, ਅਸੀਂ ਹੁਣ ਵੈੱਬ-ਸੀਰੀਜ਼ ਅਤੇ ਕਿਊਰੇਟਿਡ ਈਵੈਂਟਸ ਵਿੱਚ ਹਿੱਸਾ ਲਿਆ ਹੈ।ਰਾਬਿੰਦਰ ਨਰਾਇਣ ਨੇ ਕਿਹਾ ਕਿ ਪੀਟੀਸੀ ਨੈੱਟਵਰਕ ਦੁਨੀਆ ਦੀ ਅਜਿਹੀ ਕੰਪਨੀ ਹੈ ਜੋ ਹਰ ਹਫ਼ਤੇ ਇੱਕ ਘੰਟੇ ਦੀ ਫੀਚਰ ਫ਼ਿਲਮ ਦਾ ਨਿਰਮਾਣ ਕਰਦੀ ਹੈ । ਅਸੀਂ ਹੁਣੇ ਹੀ ਉੱਤਰ ਪ੍ਰਦੇਸ਼ ਤੱਕ ਵਿਸਤਾਰ ਕੀਤਾ ਹੈ ਅਤੇ ਇੱਕ ਡਿਜੀਟਲ ਨਿਊਜ਼ ਚੈਨਲ, ਪੀਟੀਸੀ ਨਿਊਜ਼ ਯੂਪੀ ਲਾਂਚ ਕੀਤਾ ਹੈ, ਜਿਸ ਨੇ  ਘੱਟ ਸਮੇਂ ਵਿੱਚ ਬਹੁਤ ਸਫਲਤਾ ਪ੍ਰਾਪਤ ਕੀਤੀ ਹੈ।

Rabindra Narayan,,''

ਹੋਰ ਪੜ੍ਹੋ : ਇਹ ਤਸਵੀਰ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਦੀ, ਕੀ ਤੁਸੀਂ ਪਛਾਣਿਆ !

ਰਾਬਿੰਦਰ ਨਰਾਇਣ ਨੇ ਕਿਹਾ ਕਿ ਹਾਲਾਂਕਿ ਲੈਂਡਸਕੇਪ ਬਦਲ ਰਿਹਾ ਹੈ, ਪਰ ਡਿਜੀਟਲ ਮਾਧਿਆਮ ਹਾਲੇ ਵੀ ਮੁੱਖ ਤੌਰ ਕਸਬੇ ਅਤੇ ਸ਼ਹਿਰਾਂ ਦੇ ਦਰਸ਼ਕਾਂ ਲਈ ਵਿਸ਼ੇਸ਼ ਮਾਧਿਅਮ ਬਣਿਆ ਹੋਇਆ ਹੈ । ਭਾਰਤ ਦੇ ਜ਼ਿਆਦਾਤਰ ਲੋਕ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦੇ ਸਾਹਮਣੇ ਹਾਲੇ ਵੀ  ਇੰਟਰਨੈਟ ਕਨੈਕਟੀਵਿਟੀ  ਅਤੇ ਸਮਾਰਟਫੋਨ ਦੀ ਉਪਲਬਧਤਾ ਦੇ ਮੁੱਦੇ ਹਨ। ਇਸ ਲਈ, ਡਿਜੀਟਲ ਪਹੁੰਚ ਨੂੰ ਅਜੇ ਵੀ ਲੰਮਾ ਸਫ਼ਰ ਤੈਅ ਕਰਨਾ ਪਵੇਗਾ ।

Rabindra Narayan,,'

ਰਾਬਿੰਦਰ ਨਰਾਇਣ ਨੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਪੀਟੀਸੀ ਨੈੱਟਵਰਕ ਨੂੰ ਦਰਪੇਸ਼ ਚੁਣੌਤੀਆਂ ‘ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਹਾਂਮਾਰੀ ਦੇ ਦੌਰਾਨ ਪੀਟੀਸੀ ਨੈੱਟਵਰਕ ਨੂੰ ਵੀ ਨੁਕਸਾਨ ਝੱਲਣਾ ਪਿਆ । ਕਿਉਂਕਿ ਖ਼ਬਰਾਂ ਅਤੇ ਟੀਵੀ ਚੈਨਲ ਹੋਣ ਕਾਰਨ ‘ਘਰ ਤੋਂ ਕੰਮ’ ਨਹੀਂ ਸੀ ਹੋ ਸਕਦਾ । ਫੀਲਡ ‘ਚ ਕੰਮ ਕਰਨਾ ਅਤੇ ਅਜਿਹੇ ਅੋਖੇ ਹਾਲਾਤਾਂ ‘ਚ ਚੈਨਲਾਂ ਨੂੰ 24X7  ਘੰਟੇ ਚਲਾਉਣਾ ਬੜੀ ਵੱਡੀ ਚੁਣੌਤੀ ਸੀ । ਹਾਲਾਂਕਿ ਸਾਡੀ ਟੀਮ ਨੇ ਕੰਮ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਣ ਦਿੱਤਾ ।

RN Sir

ਕੋਵਿਡ ਦੇ ਦੌਰਾਨ ਅਸੀਂ ਟੀਮ ਦੇ ਤਿੰਨ ਅਹਿਮ ਮੈਬਰਾਂ ਨੂੰ ਵੀ ਗੁਆ ਦਿੱਤਾ ਸੀ । ਕਿਸੇ ਵੀ ਮਹਾਂਮਾਰੀ ਦੇ ਦੌਰਾਨ ਇਸ਼ਹਿਤਾਰਾਂ ਦਾ ਨੁਕਸਾਨ ਸਭ ਤੋਂ ਪਹਿਲਾਂ ਹੁੰਦਾ ਹੈ ।ਜਿਸ ਕਾਰਨ ਕਾਰੋਬਾਰ ‘ਤੇ ਵੀ ਅਸਰ ਪੈਂਦਾ ਹੈ ।ਪ੍ਰੋਟੋਕਾਲ ਦੀ ਪਾਲਣਾ ਦੇ ਕਾਰਨ ਖਰਚੇ ਵੀ ਬਹੁਤ ਜ਼ਿਆਦਾ ਵਧ ਗਏ ਸਨ । ਫਿਰ ਵੀ ਸਾਨੂੰ ਨਾਂ ਤਾਂ ਛਾਂਟੀ ਦੀ ਲੋੜ ਪਈ ਅਤੇ ਨਾਂ ਹੀ  ਅਤੇ ਨਾਂ ਹੀ ਸਾਨੁੰ ਕਿਸੇ ਮੁਲਾਜ਼ਮ ਦੀ ਤਨਖ਼ਾਹ ਰੋਕਣ ਦੀ ਜ਼ਰੂਰਤ ਪਈ ।

 

View this post on Instagram

 

A post shared by Rabindra Narayan (@rabindra.narayan)


ਪੀਟੀਸੀ ਨੈੱਟਵਰਕ ਦੇ ਐੱਮ ਡੀ ਰਾਬਿੰਦਰ ਨਰਾਇਣ ਨੇ ਕਿਹਾ ਕਿ ਸਾਲ 2023  ਏਕੀਕਰਨ ਅਤੇ ਤਰਕਸ਼ੀਲਤਾ ਦਾ ਸਾਲ ਹੋਵੇਗਾ। ਮਿਊਜ਼ਿਕ ਅਤੇ ਫ਼ਿਲਮੀ ਚੈਨਲ ਦੀ ਅਹਿਮੀਅਤ ਘੱਟਦੀ ਜਾ ਰਹੀ ਹੈ । ਕਿਉਂਕਿ ਓਟੀਟੀ ਦਾ ਪ੍ਰਸਾਰ ਹੋ ਰਿਹਾ ਹੈ । ਸਟ੍ਰੀਮਿੰਗ ਪਲੈਟਫਾਰਮਾਂ ਨੇ ਸੰਗੀਤ ਚੈਨਲਾਂ ਦੀ ਭੂਮਿਕਾ ਨੂੰ ਖਤਮ ਕਰ ਦਿੱਤਾ ਹੈ । ਕਿਉਂਕਿ ਸੰਗੀਤ ਹੁਣ ਹਰੇਕ ਸਰੋਤੇ ਦੀ ਦਿਲਚਸਪੀ ਦੀ ਮੰਗ ‘ਤੇ ਉਪਲਬਧ ਹੈ ।

 

 

You may also like