ਮਿਲੋ ਸਭ ਤੋਂ ਲੰਮੀ ਦਾੜ੍ਹੀ ਰੱਖਣ ਵਾਲੀ ਹਰਨਾਮ ਕੌਰ ਨੂੰ

written by Shaminder | September 27, 2021

ਮਰਦਾਂ ਦੇ ਦਾੜ੍ਹੀ ਮੁੱਛ ਹੋਣ ਬਾਰੇ ਤਾਂ ਤੁਸੀਂ ਆਮ ਵੇਖਿਆ ਹੋਣਾ ਹੈ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮੁਟਿਆਰ ਹਰਨਾਮ ਕੌਰ (Harnaam Kaur) ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਦੇ ਮਰਦਾਂ ਵਾਂਗ ਦਾੜ੍ਹੀ ਮੁੱਛ ਹੈ । ਪਰ ਉਸ ਨੇ ਆਪਣੀ ਇਸ ਕਮਜ਼ੋਰੀ ਨੂੰ ਤਾਕਤ ਬਣਾ ਲਿਆ ਹੈ ਅਤੇ ਉਹ ਆਪਣੀ ਦਾੜ੍ਹੀ ਨੂੰ ਕਦੇ ਵੀ ਕਟਵਾਉਂਦੀ ਨਹੀਂ । ਇਸ ਮੁਟਿਆਰ ਦਾ ਨਾਂਅ ਹਰਨਾਮ ਕੌਰ ਹੈ, ਜੋ ਕਿ ਵਿਦੇਸ਼ ‘ਚ ਰਹਿੰਦੀ ਹੈ ਅਤੇ ਇੱਕ ਕਾਮਯਾਬ ਮਾਡਲ ਅਤੇ ਸੋਸ਼ਲ ਮੀਡੀਆ ਸਟਾਰ ਹੈ ।

Harnaam Kaur -min Image From Instagram

ਹੋਰ ਪੜ੍ਹੋ : ਸਿਰਫ ਏਨੇਂ ਰੁਪਏ ਸੀ ਅਦਾਕਾਰ ਜਗਜੀਤ ਸੰਧੂ ਦੀ ਪਹਿਲੀ ਕਮਾਈ

ਕਦੇ ਸਮਾਂ ਹੁੰਦਾ ਸੀ ਕਿ ਹਰਨਾਮ ਕੌਰ ਨੂੰ ਆਪਣੀ ਦਾੜ੍ਹੀ ਦੇ ਕਾਰਨ ਲੋਕਾਂ ਦੇ ਤਾਅਨੇ ਸੁਣਨੇ ਪੈਂਦੇ ਸਨ ਅਤੇ ਉਹ ਖੁਦ ਨੂੰ ਵੀ ਹੀਣ ਸਮਝਣ ਲੱਗ ਪਈ ਅਤੇ ਜਨਤਕ ਥਾਵਾਂ ‘ਤੇ ਉਸ ਨੇ ਜਾਣਾ ਘੱਟ ਕਰ ਦਿੱਤਾ ਸੀ ਅਤੇ ਅਕਸਰ ਪਬਲਿਕ ਪਲੇਸ ‘ਤੇ ਜਾਣ ਤੋਂ ਕਤਰਾਉਣ ਲੱਗ ਪਈ ਸੀ ।

Hranaam,, -min Image From Instagram

ਬ੍ਰਿਟੇਨ ਦੀ ਰਹਿਣ ਵਾਲੀ ਹਰਨਾਮ ਕੌਰ ਦਾ ਸਕੂਲ ‘ਚ ਵੀ ਉਸ ਦਾ ਮਜ਼ਾਕ ਉਡਾਇਆ ਜਾਂਦਾ ਅਤੇ ਦੋਸਤ, ਰਿਸ਼ਤੇਦਾਰ ਅਤੇ ਮਿੱਤਰ ਵੀ ਉਸ ਦਾ ਮਜ਼ਾਕ ਉਡਾਉਂਦੇ ਸਨ । ਦਰਅਸਲ ਹਰਨਾਮ ਦੇ ਦਾੜ੍ਹੀ ਉਦੋਂ ਆਉਣੀ ਸ਼ੁਰੂ ਹੋਈ ਜਦੋਂ ਉਸ ਨੂੰ ਪਲਾਸਟਿਕ ਓਵਰੀ ਸਿੰਡਰੋਮ ਨਾਂਅ ਦੀ ਬਿਮਾਰੀ ਹੋਈ ।

 

View this post on Instagram

 

A post shared by Harnaam Kaur (@harnaamkaur)

ਇਸ ਦੇ ਕਾਰਨ ਉਸ ਦੇ ਸਰੀਰ ‘ਤੇ ਵਾਲ ਕੁੜੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਵਧਣ ਲੱਗ ਪਏ । ਜਿਸ ਕਾਰਨ ਉਸ ਨੂੰ ਬਹੁਤ ਪ੍ਰੇਸ਼ਾਨੀ ਚੋਂ ਗੁਜ਼ਰਨਾ ਪਿਆ ।ਉਸ ਨੇ ਇਨ੍ਹਾਂ ਵਾਲਾਂ ਨੂੰ ਰੋਕਣ ਲਈ ਕਈ ਕਰੀਮਾਂ ਵੀ ਇਸਤੇਮਾਲ ਕੀਤੀਆਂ, ਪਰ ਕੋਈ ਫਾਇਦਾ ਨਹੀਂ ਹੋਇਆ । ਜਿਸ ਤੋਂ ਬਾਅਦ ਉਸ ਨੇ ਆਪਣੇ ਰੂਪ ਨੂੰ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਅਤੇ ਸੋਸ਼ਲ ਮੀਡੀਆ ਸਟਾਰ ਬਣ ਚੁੱਕੀ ਹੈ ।

 

0 Comments
0

You may also like