ਦਲੇਰ ਮਹਿੰਦੀ ਕਰਕੇ ਨਹੀਂ ਹੋ ਰਿਹਾ ਮੀਕਾ ਸਿੰਘ ਦਾ ਵਿਆਹ, ਦੱਸੀ ਵੱਡੀ ਵਜ੍ਹਾ

written by Rupinder Kaler | March 06, 2021

ਗਾਇਕ ਮੀਕਾ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਕੋਈ ਵੀ ਪਾਰਟੀ ਜਾਂ ਵਿਆਹ ਮੀਕਾ ਸਿੰਘ ਦੇ ਗਾਣਿਆਂ ਤੋਂ ਬਗੈਰ ਅਧੁਰੀ ਰਹਿੰਦੀ ਹੈ । ਪਰ ਹੁਣ ਮੀਕਾ ਦੇ ਚਾਹੁਣ ਵਾਲਿਆਂ ਦੀ ਨਿਗਾਹ ਇਸ ਗੱਲ ਤੇ ਟਿਕੀ ਹੋਈ ਹੈ ਕਿ ਉਹ ਵਿਆਹ ਕਦੋਂ ਕਰਵਾਉਣਗੇ ? ਲੋਕਾਂ ਦੀਆਂ ਇਹਨਾਂ ਗੱਲਾਂ ਦਾ ਜਵਾਬ ਮੀਕਾ ਨੇ ਆਪਣੇ ਅੰਦਾਜ਼ ਵਿੱਚ ਦਿੱਤਾ ਹੈ ।

Mika Singh Urges Farmers To Remain Focused On The Protest image Mika Singh's Instagram

ਹੋਰ ਪੜ੍ਹੋ :

ਆਪਣੇ ਪਰਿਵਾਰ ਨਾਲ ਗਾਇਕ ਨਿੰਜਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ

mika singh image Mika Singh's Instagram

ਮੀਕਾ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ ‘ਮੈਂ ਵਿਆਹ ਕਰਨ ਲਈ ਕੁੜੀ ਦੀ ਤਲਾਸ਼ ਵਿੱਚ ਹਾਂ । ਪਰ ਮੈਂ ਸਲਮਾਨ ਖ਼ਾਨ ਦੇ ਵਿਆਹ ਤੋਂ ਬਾਅਦ ਹੀ ਵਿਆਹ ਕਰਾਂਗਾ । ਉਦੋਂ ਤੱਕ ਮੈਂ ਆਪਣੀ ਬੈਚਲਰ ਲਾਈਫ ਦਾ ਆਨੰਦ ਲੈ ਰਿਹਾ ਹਾਂ । ਜਿਵੇਂ ਕਿ ਸਾਜਿਦ ਖ਼ਾਨ ਨੇ ਪਹਿਲਾਂ ਹੀ ਮੈਂਸ਼ਨ ਕੀਤਾ ਹੈ ਕਿ ਮੈਂ ਸਲਮਾਨ ਖ਼ਾਨ ਤੋਂ ਬਾਅਦ ਇੰਡਸਟਰੀ ਦਾ ਇੱਕ ਮਾਤਰ ਫੈਵਰੇਟ ਬੈਚਲਰ ਹਾਂ ਤੇ ਜਦੋਂ ਤੱਕ ਸੰਭਵ ਹੋਵੇਗਾ ਉਦੋਂ ਤੱਕ ਇਸ ਟੈਗ ਨੂੰ ਬਣਾਈ ਰੱਖਾਂਗਾ’ ।

Bollywood Singer Mika Singh Shares His Childhood Picture image Mika Singh's Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਵਾਰ ਮੀਕਾ ਨੇ ਆਪਣੇ ਵਿਆਹ ਨਾ ਹੋਣ ਦੀ ਵਜ੍ਹਾ ਦਲੇਰ ਮਹਿੰਦੀ ਨੂੰ ਦੱਸਿਆ ਸੀ । ਮੀਕਾ ਨੇ 1995 ਦਾ ਇੱਕ ਕਿੱਸਾ ਦੱਸਿਆ ਸੀ, ਕਿ ਉਹ ਇੱਕ ਕੁੜੀ ਨਾਲ ਸੀਰੀਅਸ ਰਿਲੇਸ਼ਨਸ਼ਿਪ ਵਿੱਚ ਸਨ । ਉਸ ਸਮੇਂ ਮੋਬਾਈਲ ਫੋਨ ਨਹੀਂ ਹੁੰਦਾ ਸੀ ।

mika singh and salman khan image Mika Singh's Instagram

ਇਸ ਲਈ ਉਸ ਨੇ ਕੁੜੀ ਨੂੰ ਲੈਂਡਲਾਈਨ ਨੰਬਰ ਦੇ ਦਿੱਤਾ । ਮੀਕਾ ਨੇ ਕਿਹਾ ਕਿ ਇੱਕ ਦਿਨ ਜਦੋਂ ਉਸ ਕੁੜੀ ਦਾ ਫੋਨ ਆਇਆ ਤਾਂ ਰੱਬ ਜਾਣੇ ਦਲੇਰ ਭਾਜੀ ਨੇ ਉਸ ਕੁੜੀ ਨੂੰ ਕੀ ਕਿਹਾ ਜਿਸ ਤੋਂ ਬਾਅਦ ਉਸ ਨੇ ਮੇਰੇ ਤੋਂ ਬ੍ਰੇਕਅਪ ਕਰ ਲਿਆ । ਇਸ ਨਾਲ ਮੇਰਾ ਦਿਲ ਟੁੱਟ ਗਿਆ । ਮੇਰਾ ਵਿਆਹ ਨਾ ਹੋਣ ਪਿੱਛੇ ਇੱਕ ਮਾਤਰ ਕਾਰਨ ਦਲੇਰ ਭਾਜੀ ਹੈ ।

0 Comments
0

You may also like