ਮੀਕਾ ਸਿੰਘ ਦਾ ਨਵਾਂ ਗਾਣਾ ‘ਕੇ.ਆਰ.ਕੇ ਕੁੱਤਾ’ ਹੋਇਆ ਰਿਲੀਜ਼

written by Rupinder Kaler | June 12, 2021

ਮੀਕਾ ਸਿੰਘ ਨੂੰ ਭਾਵੇਂ ਕਮਾਲ ਆਰ ਖ਼ਾਨ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਤੇ ਬਣਾਇਆ ਗਾਣਾ ਰਿਲੀਜ਼ ਕਰਕੇ ਦਿਖਾਵੇ । ਇਸ ਦੇ ਬਾਵਜੂਦ ਮੀਕਾ ਨੇ ਕੇ.ਆਰ.ਕੇ ਕੁੱਤਾ ਟਾਈਟਲ ਹੇਠ ਗਾਣਾ ਰਿਲੀਜ਼ ਕਰ ਦਿੱਤਾ ਹੈ । ਮੀਕਾ ਨੇ ਇਸ ਗੀਤ ਨੂੰ 11 ਜੂਨ ਨੂੰ ਯੂ-ਟਿਊਬ ‘ਤੇ ਜਾਰੀ ਕੀਤਾ ਹੈ।

Pic Courtesy: twitter
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਦਾ ਵੀਡੀਓ ਕੀਤਾ ਸਾਂਝਾ, ਡਾਂਸ ਕਰਦੀਆਂ ਆਈਆਂ ਨਜ਼ਰ ਮੀਕਾ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ‘ਕੇ.ਆਰ.ਕੇ ਕੁੱਤਾ’ ਗਾਣੇ ਦੇ ਰਿਲੀਜ਼ ਹੋਣ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਆਪਣੀ ਨਵੀਂ ਮਿਊਜ਼ਿਕ ਵੀਡੀਓ ਦੀ ਪੋਸਟ ਸਾਂਝੀ ਕਰਦਿਆਂ ਉਸਨੇ ਲਿਖਿਆ ‘ਦੋਸਤੋ ਸਾਲ ਦਾ ਮੋਸਟ ਅਵੇਟੇਡ ਗਾਣਾ’ ਕੇਆਰਕੇ ਕੁੱਤਾ ‘ਜਾਰੀ ਕੀਤਾ ਗਿਆ ਹੈ। ਮੇਰੇ ਬੇਟੇ ਕਮਾਲ ਆਰ ਖਾਨ ਕਿਰਪਾ ਕਰਕੇ ਹੁਣ ਇਸ ਗਾਣੇ ‘ਤੇ ਆਪਣੀ ਸਮੀਖਿਆ ਦਿਓ।   ਮੈਂ ਇਸ ਗਾਣੇ ਨੂੰ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ। ਇਸਦੇ ਨਾਲ ਹੀ ਮੀਕਾ ਨੇ ਇਸ ਗਾਣੇ ਦਾ ਯੂਟਿਊਬ ਲਿੰਕ ਵੀ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਕਾ ਸਿੰਘ ਤੇ ਕਮਾਲ ਆਰ ਖਾਨ ਵਿਚਾਲੇ ਵਿਵਾਦ ਕਈ ਦਿਨਾਂ ਤੋਂ ਚੱਲ ਰਿਹਾ ਹੈ । ਦੋਵਂੇ ਇੱਕ ਦੂਜੇ ਤੇ ਟਿੱਪਣੀਆਂ ਕਰ ਰਹੇ ਹਨ ।

0 Comments
0

You may also like