ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦਾ ਕੋਰੋਨਾ ਕਾਰਨ ਦਿਹਾਂਤ

written by Shaminder | June 14, 2021

ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ । ਬੀਤੇ ਦਿਨ ਸ਼ਾਮ ਚਾਰ ਵਜੇ ਮਿਲਖਾ ਸਿੰਘ ਦੀ ਪਤਨੀ ਨੇ ਆਖਰੀ ਸਾਹ ਲਏ । ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਇੱਕ ਨਿੱਜੀ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ । ਦੱਸ ਦਈਏ ਕਿ ਮਿਲਖਾ ਸਿੰਘ ਵੀ ਕੋਰੋਨਾ ਵਾਇਰਸ ਸੰਕ੍ਰਮਣ ਨਾਲ ਪੀੜਤ ਪਾਏ ਗਏ ਸਨ ।

Milkha Singh Image From Instagram
ਹੋਰ ਪੜ੍ਹੋ :
 ਗਾਇਕ ਸਰਬਜੀਤ ਚੀਮਾ ਨੇ ਜਨਮ ਦਿਨ ’ਤੇ ਆਪਣੇ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਖ਼ਾਸ ਪੋਸਟ
Milkha singh Image From Instagram
ਜਿਸ ਤੋਂ ਬਾਅਦ ਉਹ ਹਸਪਤਾਲ ਦੇ ਆਈਸੀਯੂ ‘ਚ ਹਨ । ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ 82 ਸਾਲ ਦੀ ਸੀ। ਰੋਮ ਓਲਿੰਪਕ ਤੋਂ ਬਾਅਦ ਉਨ੍ਹਾਂ ਦਾ ਵਿਆਹ ਮਿਲਖਾ ਸਿੰਘ ਦੇ ਨਾਲ ਹੋਇਆ ਸੀ ।ਮਿਲਖਾ ਸਿੰਘ ਦੇ ਸੰਕ੍ਰਮਿਤ ਹੋਣ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ ।
Milkha singh with nirmal Image From Instagram
ਬੀਤੇ ਤਿੰਨ ਹਫਤਿਆਂ ਤੋਂ ਉਸ ਦਾ ਇਲਾਜ ਚੰਡੀਗੜ੍ਹ ‘ਚ ਚੱਲ ਰਿਹਾ ਸੀ । ਮਾਤਾ ਪਿਤਾ ਦੀ ਦੇਖਭਾਲ ਦੇ ਲਈ ਮਸ਼ਹੂਰ ਗੋਲਫਰ ਜੀਵ 22 ਮਈ ਨੂੰ ਹੀ ਦੁਬਈ ਤੋਂ ਚੰਡੀਗੜ੍ਹ ਆ ਚੁੱਕੇ ਹਨ । ਜਦੋਂਕਿ ਅਮਰੀਕਾ ‘ਚ ਰਹਿਣ ਵਾਲੀ ਉਨ੍ਹਾਂ ਦੀ ਡਾਕਟਰ ਧੀ ਮੋਨਾ ਮਿਲਖਾ ਸਿੰਘ ਵੀ ਇੱਥੇ ਹੀ ਹੈ ।  

0 Comments
0

You may also like