Millind Gaba-Pria Beniwal Wedding: ਮਿਲਿੰਦ ਗਾਬਾ ਦਾ ਪ੍ਰਿਆ ਬੈਨੀਵਾਲ ਨਾਲ ਹੋਇਆ ਵਿਆਹ
Millind Gaba-Pria Beniwal Wedding: ਮਿਲਿੰਦ ਗਾਬਾ ਦਾ ਪ੍ਰਿਆ ਬੈਨੀਵਾਲ ਨਾਲ ਹੋਇਆ ਵਿਆਹ
Millind Gaba-Pria Beniwal Wedding: ਬਾਲੀਵੁੱਡ ਇੰਡਸਟਰੀ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਾਲ ਹੀ 'ਚ ਰਣਬੀਰ ਤੇ ਆਲੀਆ ਦਾ ਵਿਆਹ ਹੋਇਆ ਹੈ। ਜਿਸ ਤੋਂ ਬਾਅਦ ਹੁਣ ਇੱਕ ਹੋਰ ਕਲਾਕਾਰ ਨੇ ਵਿਆਹ ਕਰਵਾ ਲਿਆ ਹੈ। ਜੀ ਹਾਂ ਅੱਜ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਮਿਲਿੰਦ ਗਾਬਾ ਨੇ ਵਿਆਹ ਕਰਵਾ ਲਿਆ ਹੈ।
Image Source: Instagram
ਮਿਲਿੰਦ ਗਾਬਾ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਪ੍ਰਿਆ ਬੇਨੀਵਾਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਵਾਲੀਆਂ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ।
Image Source: Instagram
ਹੋਰ ਪੜ੍ਹੋ : ਜਵਾਈ ਰਣਬੀਰ ਕਪੂਰ ਨੂੰ ਸੱਸ ਸੋਨੀ ਰਾਜ਼ਦਾਨ ਵੱਲੋਂ ਮਿਲਿਆ ਕਰੋੜਾਂ ਦਾ ਖ਼ਾਸ ਤੋਹਫਾ, ਮਹਿਮਾਨਾਂ ਨੂੰ ਵੀ ਦਿੱਤਾ ਇਹ ਤੋਹਫੇ
ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਪ੍ਰੀ ਵੈਡਿੰਗ ਫੰਕਸ਼ਨਸ ਵਿੱਚ ਪਰਿਵਾਰ, ਦੋਸਤਾਂ ਅਤੇ ਸਹਿ-ਕਲਾਕਾਰਾਂ ਨੇ ਪੂਰਾ ਆਨੰਦ ਮਾਣਿਆ। ਮਲਿੰਦ ਗਾਬਾ ਦੇ ਕਰੀਬੀ ਦੋਸਤ ਅਤੇ ਅਦਾਕਾਰਾ ਅਕਸ਼ਰਾ ਸਿੰਘ ਨੇ ਮਿਲਿਨ-ਪ੍ਰਿਆ ਦੀ ਮਹਿੰਦੀ ਤੋਂ ਇੱਕ ਝਲਕ ਸਾਂਝੀ ਕੀਤੀ ਹੈ ਅਤੇ ਹਰ ਕੋਈ ਉਨਾਂ ਦੇ ਪ੍ਰੀ ਵੈਂਡਿੰਗ ਫੰਕਸ਼ਨਸ ਦੀਆਂ ਤਸਵੀਰਾਂ ਨੂੰ ਬਹੁਤ ਪੰਸਦ ਕਰ ਰਿਹਾ ਹੈ।
Image Source: Instagram
ਮਿਲਿੰਦ ਆਪਣੇ ਹੱਥਾਂ 'ਤੇ ਮਹਿੰਦੀ ਲਗਾਈ ਹੈ ਅਤੇ ਦਿਲ ਦੇ ਆਕਾਰ ਦੇ ਡਿਜ਼ਾਈਨ ਦੇ ਅੰਦਰ ਆਪਣੀ ਹਥੇਲੀ 'ਤੇ ਆਪਣੀ ਲੇਡੀ ਲਵ-ਪ੍ਰਿਆ ਨਾਮ ਲਿਖਵਾਇਆ ਹੈ। ਮਿਲਿੰਦ ਅਤੇ ਪ੍ਰਿਆ ਨੇ ਕੁਝ ਦਿਨ ਪਹਿਲਾਂ ਇੱਕ ਸ਼ਾਨਦਾਰ ਸਗਾਈ ਸਮਾਰੋਹ ਵੀ ਕੀਤਾ ਸੀ। ਜਿਸ ਵਿੱਚ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਬੇਟੀ ਸਮੀਸ਼ਾ ਨੇ ਕਿਊਟ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਪਿਆਰ ਨਾਲ ਫੋਟੋਗ੍ਰਾਫਰਾਂ ਨੂੰ ਕਿਹਾ ਬਾਏ-ਬਾਏ
Image Source: Instagram
ਤੁਹਾਨੂੰ ਦੱਸ ਦੇਈਏ ਕਿ ਮਿਲਿੰਦ ਗਾਬਾ ਅਤੇ ਪ੍ਰਿਆ ਬੇਨੀਵਾਲ ਚਾਰ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਹਨ। ਦੋਵੇਂ ਪਹਿਲੀ ਵਾਰ 14 ਜੁਲਾਈ 2018 ਨੂੰ ਮਿਲੇ ਸਨ। ਉਦੋਂ ਤੋਂ ਹੀ ਦੋਵੇਂ ਇਕੱਠੇ ਹਨ। ਦੋਵਾਂ ਨੇ 2020 ਵਿੱਚ ਰੋਕਾ ਸੈਰੇਮਨੀ ਹੋਈ ਸੀ।
Image Source: Instagram
ਜੇ ਗੱਲ ਕਰੀਏ ਮਿਲਿੰਦ ਗਾਬਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕਾਂ ਦੇ ਨਾਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਦੇ ਚੁੱਕੇ ਹਨ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
