ਜਵਾਈ ਰਣਬੀਰ ਕਪੂਰ ਨੂੰ ਸੱਸ ਸੋਨੀ ਰਾਜ਼ਦਾਨ ਵੱਲੋਂ ਮਿਲਿਆ ਕਰੋੜਾਂ ਦਾ ਖ਼ਾਸ ਤੋਹਫਾ, ਮਹਿਮਾਨਾਂ ਨੂੰ ਵੀ ਦਿੱਤਾ ਇਹ ਤੋਹਫੇ

written by Lajwinder kaur | April 16, 2022

ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਵਿਆਹ ਧੂਮ-ਧਾਮ ਨਾਲ ਹੋਇਆ । ਇਸ ਨਿੱਜੀ ਸਮਾਰੋਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਹੀ ਸ਼ਾਮਲ ਹੋਏ। ਰਣਬੀਰ ਦੇ ਘਰ 'ਵਾਸਤੂ' 'ਚ ਇਹ ਸਮਾਗਮ ਹੋਇਆ ਅਤੇ ਸੋਸ਼ਲ ਮੀਡੀਆ 'ਤੇ ਅਜੇ ਵੀ ਲਾੜਾ-ਲਾੜੀ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤੇ ਖੂਬ ਵਾਹ ਵਾਹੀ ਖੱਟ ਰਹੀਆਂ ਹਨ। ਹੁਣ ਵਿਆਹ ਦੀਆਂ ਕਈ ਅੰਦਰੂਨੀ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਜਵਾਈ ਨੂੰ ਕੀ ਦਿੱਤਾ ਹੈ ?

ਹੋਰ ਪੜ੍ਹੋ : ਰਣਬੀਰ ਕਪੂਰ ਦੀ ਪਹਿਲੀ ਦੁਲਹਨ ਦੀਆਂ ਤਸਵੀਰਾਂ ਵਾਇਰਲ, ਆਲੀਆ ਨਹੀਂ ਸਗੋਂ ਇਹ ਮੁਟਿਆਰ ਸੀ ਰਣਬੀਰ ਦੀ ਦੁਲਹਨ

ਪ੍ਰੀ-ਵੈਡਿੰਗ ਫੰਕਸ਼ਨ 13 ਅਪ੍ਰੈਲ ਨੂੰ ਸ਼ੁਰੂ ਹੋਏ ਅਤੇ 14 ਨੂੰ ਵਿਆਹ ਹੋਇਆ। ਇਸ ਦੌਰਾਨ ਮਹਿੰਦੀ ਤੋਂ ਲੈ ਕੇ ਮੰਗਣੀ ਤੱਕ ਦੀਆਂ ਸਾਰੀਆਂ ਰਸਮਾਂ ਹੋਈਆਂ। ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਆਪਣੇ ਜਵਾਈ ਨੂੰ ਇਕ ਮਹਿੰਗੀ ਘੜੀ ਗਿਫਟ ਕੀਤੀ ਹੈ। ਇਹ ਅਜਿਹੇ ਬ੍ਰਾਂਡ ਦੀ ਘੜੀ ਹੈ, ਜੋ ਆਸਾਨੀ ਨਾਲ ਉਪਲਬਧ ਨਹੀਂ ਹੈ।  ਸੂਤਰਾਂ ਦੇ  ਮੁਤਾਬਕ ਇਸ ਦੀ ਕੀਮਤ 2.50 ਕਰੋੜ ਰੁਪਏ ਹੈ।

Ranbir Kapoor With Family image From instagram

ਰੀਤੀ-ਰਿਵਾਜਾਂ ਮੁਤਾਬਕ ਵਿਆਹ 'ਚ ਮੌਜੂਦ ਮਹਿਮਾਨਾਂ ਨੂੰ ਤੋਹਫੇ ਵਜੋਂ ਕਸ਼ਮੀਰੀ ਸ਼ਾਲ ਦਿੱਤਾ ਗਿਆ, ਜਿਸ ਨੂੰ ਖਾਸ ਤੌਰ 'ਤੇ ਲਾੜੀ ਆਲੀਆ ਨੇ ਚੁਣੇ ਸਨ। ਆਲੀਆ ਭੱਟ ਅਤੇ ਰਣਬੀਰ ਕਪੂਰ 14 ਅਪ੍ਰੈਲ ਨੂੰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਸਮਾਰੋਹ 'ਚ ਕਰੀਨਾ ਕਪੂਰ, ਸੈਫ ਅਲੀ ਖਾਨ, ਕਰਿਸ਼ਮਾ ਕਪੂਰ, ਕਰਨ ਜੌਹਰ ਸਮੇਤ ਦੋਹਾਂ ਦੇ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।

ranbir write alia name his hand

ਹੋਰ ਪੜ੍ਹੋ : ਵਿਆਹ ਹੁੰਦੇ ਹੀ ਰਣਬੀਰ ਕਪੂਰ-ਮਹੇਸ਼ ਭੱਟ ਦੀ ਅਣਦੇਖੀ ਤਸਵੀਰ ਹੋਈ ਵਾਇਰਲ, ਜਵਾਈ ਤੇ ਸਹੁਰੇ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਬੀਰ-ਆਲੀਆ ਵਿਆਹ ਤੋਂ ਬਾਅਦ ਪਹਿਲੀ ਵਾਰ ਸਿਲਵਰ ਸਕ੍ਰੀਨ 'ਤੇ ਇਕੱਠੇ ਨਜ਼ਰ ਆਉਣਗੇ। ਦੋਵਾਂ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' ਚ ਨਜ਼ਰ ਆਉਣਗੇ। ਇਸ ਵਿੱਚ ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਾਰਜੁਨ ਵੀ ਹਨ। ਇਹ ਫਿਲਮ 9 ਸਤੰਬਰ ਨੂੰ ਰਿਲੀਜ਼ ਹੋਵੇਗੀ।

 

You may also like