ਸੁਰਾਂ ਦੀ ਰਾਣੀ ਮਿਸ ਪੂਜਾ ਹੁਣ ਜਿਜੇਆਂ ਦੇ ਲਈ ਲੈ ਕੇ ਆ ਰਹੀ ਹੈ ਕੁਝ ਖਾਸ
ਸੁਰਾਂ ਦੀ ਰਾਣੀ ਮਿਸ ਪੂਜਾ ਹੁਣ ਜਿਜੇਆਂ ਦੇ ਲਈ ਕੁਝ ਖਾਸ ਲੈ ਕੇ ਆ ਰਹੀ ਹੈ | ਜੀ ਹਾਂ ਮਿਸ ਪੂਜਾ ਨੇ ਤਿਆਰੀ ਖਿੱਚ ਲਈ ਹੈ ਆਪਣੇ ਨਵੇਂ ਗੀਤ “ਜੀਜੂ” ਦੀ ਰਿਲੀਜ਼ਿੰਗ ਦੀ |
ਇਸ ਗੀਤ ਦੀ ਸੱਭ ਤੋਂ ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਵਿਚ ਮਿਸ ਪੂਜਾ ਦੇ ਨਾਲ ਹਰੀਸ਼ ਵਰਮਾ Harish Verma ਵੀ ਨਜ਼ਰ ਆਉਣਗੇ ਗੀਤ ਨੂੰ ਗਾਇਆ ਤਾਂ ਸਿਰਫ਼ ਮਿਸ ਪੂਜਾ Miss Pooja ਨੇ ਹੀ ਹੈ ਪਰ ਹਰੀਸ਼ ਵਰਮਾ ਦੀ ਅਦਾਕਾਰੀ ਦਾ ਤੜਕਾ ਗੀਤ ਦੀ ਵੀਡੀਓ ਦੇ ਵਿਚ ਵੇਖਣ ਨੂੰ ਮਿਲੇਗਾ | ਗੀਤ ਦਾ ਮਿਊਜ਼ਿਕ ਦਿੱਤਾ ਹੈ ਗੁਰੀ ਨੇ ਤੇ ਇਸ ਗੀਤ ਦੇ ਬੋਲ ਲਿਖੇ ਨੇ ਵਿੱਕੀ ਧਾਲੀਵਾਲ ਨੇ ਤੇ ਗੀਤ ਦੀ ਵੀਡੀਓ ਬਣਾਈ ਹੈ ਜੀ ਫਰੇਮ ਸਿੰਘ ਨੇ | ਸੋ ਜਿੰਨੇ ਵੱਡੇ ਨਾਮ ਇਸ ਗੀਤ ਦੇ ਨਾਲ ਜੁੜੇ ਹੋਏ ਨੇ, ਇੰਨ੍ਹਾਂ ਨਾਮ ਤੋਂ ਹੀ ਤੁਸੀਂ ਹਿੱਸਾਬ ਲਗਾ ਸਕਦੇ ਹੋ ਕਿ ਗੀਤ ਕਿੰਨ੍ਹਾ ਕਮਾਲ ਦਾ ਹੋਵੇਗਾ | ਇਸਲਈ ਤੁਹਾਨੂੰ ਸਾਰਿਆਂ ਨੂੰ ਦਸ ਦੇਈਏ ਕਿ ਵਿਆਹ ਦੇ ਇਸ ਸੀਜ਼ਨ ਦੇ ਵਿਚ ਮਿਸ ਪੂਜਾ ਦਾ ਇਹ ਗੀਤ 5 ਦਸੰਬਰ ਨੂੰ ਜਾਰੀ ਹੋਣ ਜਾ ਰਿਹਾ ਹੈ |