ਆਪਣੇ ਪਿਤਾ ਦੀ ਯਾਦ ਵਿੱਚ ਮਿਸ ਪੂਜਾ ਲੈ ਕੇ ਆ ਰਹੀ ਹੈ ਨਵਾਂ ਗਾਣਾ, ਪੋਸਟਰ ਸਾਂਝਾ ਕਰਕੇ ਪਾਈ ਭਾਵੁਕ ਪੋਸਟ

written by Rupinder Kaler | September 21, 2021

ਪੰਜਾਬੀ ਗਾਇਕਾ ਮਿਸ ਪੂਜਾ (Miss Pooja ) ਦੇ ਪਿਤਾ ਦੇ ਦਿਹਾਂਤ ਨੂੰ ਲਗਪਗ ਇੱਕ ਸਾਲ ਹੋ ਗਿਆ ਹੈ । ਪਰ ਅੱਜ ਵੀ ਉਹ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ । ਇਸ ਸਭ ਦੇ ਚੱਲਦੇ ਮਿਸ ਪੂਜਾ ਆਪਣੇ ਪਿਤਾ ਦੀ ਯਾਦ ਵਿੱਚ ਨਵਾਂ ਗਾਣਾ ‘ਪਾਪਾ’ (Papa) ਲੈ ਕੇ ਆ ਰਹੀ ਹੈ ਜਿਸ ਦਾ ਪੋਸਟਰ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਪੋਸਟਰ ਨੂੰ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ (Miss Pooja ) ਦਾ ਇਹ ਗਾਣਾ ਉਹਨਾਂ (Miss Pooja ) ਦੇ ਪਿਤਾ ਨੂੰ ਸਮਰਪਿਤ ਹੋਵੇਗਾ । ਇਹ ਪੋਸਟਰ ਆਪਣੇ ਆਪ ਵਿੱਚ ਬਹੁਤ ਖ਼ਾਸ ਹੈ ।

Pic Courtesy: Instagram

ਹੋਰ ਪੜ੍ਹੋ :

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ

Pic Courtesy: Instagram

 

ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਇੱਕ ਨੋਟ ਵੀ ਲਿਖਿਆ ਹੈ । ਜਿਸ ਵਿੱਚ ਉਹਨਾਂ (Miss Pooja ) ਨੇ ਆਪਣੇ ਗਾਣੇ ਨੂੰ ਲੈ ਕੇ ਤਜਰਬਾ ਸਾਂਝਾ ਕੀਤਾ ਹੈ । ਮਿਸ ਪੂਜਾ ਨੇ ਲਿਖਿਆ ‘ਅੱਜ ਇੱਕ ਸਾਲ ਹੋ ਗਿਆ ਹੈ ਪਿਤਾ ਜੀ ਤੁਹਾਨੂੰ ਗਿਆਂ ਨੂੰ …ਮੈਨੂੰ ਅੱਜ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਓ…ਜੋ ਤੁਸੀਂ ਸਾਡੇ ਲਈ ਕੀਤਾ ਉਸ ਦਾ ਦੇਣਾ ਅਸੀਂ ਨਹੀਂ ਦੇ ਸਕਦੇ ।

Pic Courtesy: Instagram

ਪਰ ਇਹ ਛੋਟੀ ਜਿਹੀ ਸ਼ਰਧਾਂਜਲੀ ਸਾਡੇ ਵੱਲੋਂ …ਜਦੋਂ ਮੈਂ ਇਹ ਗਾਣਾ ਗਾ ਰਹੀ ਸੀ ਤੇ ਇਸ ਗਾਣੇ ਦਾ ਵੀਡੀਓ ਬਣਾ ਰਹੀ ਸੀ ਤਾਂ ਮੈਂ 100 ਵਾਰ ਰੋਈ ਹਾਂ …ਮੇਰੀ ਰੂਹ ਨੂੰ ਅਜੇ ਵੀ ਵਿਸ਼ਵਾਸ ਨਹੀਂ ਹੁੰਦਾ ਤੁਸੀਂ ਸਦਾ ਲਈ ਚਲੇ ਗਏ ਓ …ਮੈਂ ਜਾਣਦੀ ਹਾਂ ਕਿ ਤੁਸੀਂ ਸਵਰਗ ਵਿੱਚ ਬੈਠ ਕੇ ਸਭ ਕੁਝ ਦੇਖ ਰਹੇ ਹੋ …ਲਵ ਯੂ ਪਾਪਾ …ਮਿਸ ਯੂ ਤੁਹਾਡੀ ਬੇਟੀ ਮਿਸ ਪੂਜਾ’ । ਮਿਸ ਪੂਜਾ ਨੇ ਆਪਣੇ ਗਾਣੇ ਦਾ ਪੋਸਟਰ ਤਾਂ ਰਿਲੀਜ਼ ਕੀਤਾ ਹੈ ਪਰ ਇਹ ਗਾਣਾ ਕਿਸ ਦਿਨ ਰਿਲੀਜ਼ ਹੋਵੇਗਾ ਇਸ ਦਾ ਖੁਲਾਸਾ ਨਹੀ ਕੀਤਾ ਗਿਆ ।

0 Comments
0

You may also like