ਮਿਸ ਪੂਜਾ, ਕੌਰ ਬੀ ਤੇ ਗੁਰਲੇਜ਼ ਅਖਤਰ ਨੇ ਕਿਸਾਨਾਂ ਦੇ ਧਰਨੇ ’ਚ ਲਗਵਾਈ ਹਾਜ਼ਰੀ, ਲੰਗਰ ’ਚ ਕੀਤੀ ਸੇਵਾ

written by Rupinder Kaler | December 09, 2020

ਕਿਸਾਨਾਂ ਦੇ ਮੋਰਚੇ ਨੂੰ ਹਰ ਵਰਗ ਦਾ ਸਹਿਯੋਗ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਇਸ ਸਭ ਦੇ ਚਲਦੇ ਦਿੱਲੀ ਦੇ ਕੁੰਡਲੀ ਬਾਰਡਰ 'ਤੇ ਡਟੇ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਗਾਇਕਾਵਾਂ ਮਿਸ ਪੂਜਾ, ਕੌਰ ਬੀ ਤੇ ਗੁਰਲੇਜ਼ ਅਖਤਰ ਪਹੁੰਚੀਆਂ । ਇਸ ਦੌਰਾਨ ਇਹਨਾਂ ਗਾਇਕਾਵਾਂ ਨੇ ਖਾਲਸਾ ਏਡ ਵੱਲ਼ੋਂ ਚਲਾਏ ਜਾ ਰਹੇ ਲੰਗਰਾਂ ਵਿਚ ਸੇਵਾ ਕੀਤੀ। farmer ਹੋਰ ਪੜ੍ਹੋ :

ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਸਿੰਗਰ ਨਿਮਰਤ ਖਹਿਰਾ ਨੇ ਵੀ ਖਾਲਸਾ ਏਡ ਵੱਲੋਂ ਚਲਾਈ ਜਾ ਰਹੀ ਸੇਵਾ ਵਿਚ ਅਪਣਾ ਸਹਿਯੋਗ ਪਾਇਆ ਸੀ। ਇਸ ਤੋਂ ਇਲਾਵਾ ਨਿਮਰਤ ਖਹਿਰਾ ਨੇ ਸਿੰਘੂ ਬਾਰਡਰ 'ਤੇ ਕਿਸਾਨੀ ਸੰਘਰਸ਼ ਦੀ ਗਲਤ ਤਸਵੀਰ ਪੇਸ਼ ਕਰਨ ਵਾਲੇ ਮੀਡੀਆ ਨੂੰ ਲਾਹਣਤਾਂ ਵੀ ਪਾਈਆਂ ਸੀ। kaur b ਦੱਸ ਦਈਏ ਕਿ ਕਿਸਾਨੀ ਸੰਘਰਸ਼ ਨੂੰ ਪੰਜਾਬੀ ਸਿਤਾਰਿਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਪੰਜਾਬੀ ਗਾਇਕ ਰਣਜੀਤ ਬਾਵਾ, ਦਿਲਜੀਤ ਦੁਸਾਂਝ, ਐਮੀ ਵਿਰਕ, ਬੀਰ ਸਿੰਘ, ਜੱਸ ਬਾਜਵਾ, ਤਰਸੇਮ ਜੱਸੜ ਸਮੇਤ ਹੋਰ ਕਈ ਗਾਇਕ ਲਗਾਤਾਰ ਕਿਸਾਨੀ ਸੰਘਰਸ਼ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ।

0 Comments
0

You may also like