ਮਿਸ ਪੂਜਾ ਇੱਕ ਵਾਰ ਫਿਰ ਦਿਖਾਈ ਦੇਵੇਗੀ ਦੇਸੀ ਅੰਦਾਜ਼ ਵਿੱਚ

Written by  Rupinder Kaler   |  November 01st 2019 10:52 AM  |  Updated: November 01st 2019 10:52 AM

ਮਿਸ ਪੂਜਾ ਇੱਕ ਵਾਰ ਫਿਰ ਦਿਖਾਈ ਦੇਵੇਗੀ ਦੇਸੀ ਅੰਦਾਜ਼ ਵਿੱਚ

ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੀ ਮਿਸ ਪੂਜਾ ਹੁਣ ਇੱਕ ਹੋਰ ਹਿੱਟ ਗੀਤ ਦੇਣ ਜਾ ਰਹੇ ਹਨ । ਜਿਸ ਦੀ ਜਾਣਕਾਰੀ ਮਿਸ ਪੂਜਾ ਨੇ ਆਪਣੇ ਇੰਸਟਾਗਰਾਮ ਤੇ ਸ਼ੇਅਰ ਕੀਤੀ ਹੈ । ਮਿਸ ਪੂਜਾ ‘ਮਹਿੰਦੀ’ ਟਾਈਟਲ ਹੇਠ ਨਵਾਂ ਗਾਣਾ ਰਿਲੀਜ਼ ਕਰੇਗੀ ।ਉਹਨਾਂ ਨੇ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਇਹ ਗਾਣਾ ਬਿਲਕੁਲ ਦੇਸੀ ਹੋਵੇਗਾ ਪਰ ਇਸ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਜਾਵੇਗਾ ।

ਗਾਣੇ ਨੂੰ ਮਿਊਜ਼ਿਕ dj ksr ਨੇ ਦਿੱਤਾ ਹੈ ਜਦੋਂ ਕਿ ਗਾਣੇ ਦੇ ਬੋਲ yaad ਨੇ ਲਿਖੇ ਹਨ । ਗਾਣੇ ਦੀ ਵੀਡੀਓ minister music ਨੇ ਫ਼ਿਲਮਾਈ ਹੈ । ਗਾਣੇ ਨੂੰ ਰਾਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B4SKCV6AKxn/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਮਿਸ ਪੂਜਾ ਨੇ ਮਿਲਿੰਦ ਗਾਬਾ ਦੇ ਨਾਲ ਸੋਹਣਿਆ 2 ਗਾਣਾ ਰਿਲੀਜ਼ ਕੀਤਾ ਸੀ ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ । ਮਿਸ ਪੂਜਾ ਦਾ ਇਹ ਰੋਮਾਂਟਿਕ ਗਾਣਾ ਹਰ ਇਕ ਦੇ ਦਿਲ ਨੂੰ ਛੂਹ ਗਿਆ ਸੀ । ਮਿਸ ਪੂਜਾ ਦਾ ਮਹਿੰਦੀ ਗਾਣਾ ਲੋਕਾਂ ਦੇ ਦਿਲਾਂ ਨੂੰ ਕਿੰਨਾ ਛੂੰਹਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ ।

https://www.instagram.com/p/B2TJjnxA5vt/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network