ਮਿਸ ਪੂਜਾ ਨੂੰ ਮਿਲਿਆ ਵੱਡਾ ਸਨਮਾਨ, ਪਿਤਾ ਨੂੰ ਯਾਦ ਕਰਦੇ ਹੋਏ ਹੋ ਗਈ ਭਾਵੁਕ

written by Rupinder Kaler | May 12, 2021

ਮਿਸ ਪੂਜਾ ਨੇ ਜਦੋਂ ਤੋਂ ਗਾਊਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਹਿੱਟ ਗਾਣੇ ਦਿੰਦੇ ਆ ਰਹੇ ਹਨ । ਮਿਸ ਪੂਜਾ ਨੇ ਗਲੋਬਲ ਚਾਰਟ ’ਤੇ ਪੰਜਾਬੀ ਸੰਗੀਤ ਸਥਾਪਿਤ ਕਰਨ ’ਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਹੀ ਨਹੀਂ ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ਼ ਕਰਵਾਇਆ ਹੈ ।

Pic Courtesy: Instagram

ਹੋਰ ਪੜ੍ਹੋ :

ਦੇਖੋ ਵੀਡੀਓ : ਗਾਇਕ ਹੈਪੀ ਰਾਏਕੋਟੀ ਨੇ ਜਨਮਦਿਨ ‘ਤੇ ਫੈਨਜ਼ ਨੂੰ ਦਿੱਤਾ ਆਪਣੇ ਨਵੇਂ ਗੀਤ ‘Addiction’ ਦਾ ਤੋਹਫਾ, ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗਿਆ ਇਹ ਗੀਤ

miss pooja Pic Courtesy: Instagram

ਉਨ੍ਹਾਂ ਦੀਆਂ ਐਨੀਆ ਉਪਲੱਬਧੀਆਂ ਤੋਂ ਬਾਅਦ ਹੁਣ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਮਿਸ ਪੂਜਾ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।ਉਹਨਾਂ ਨੇ ਲਿਖਿਆ ਹੈ ‘ਇਸ ਤਰ੍ਹਾਂ ਦਾ ਪੁਰਸਕਾਰ ਪ੍ਰਾਪਤ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਤੁਹਾਡੇ ਲਈ ਹੈ ਪਾਪਾ।

miss pooja pic Pic Courtesy: Instagram

ਮੈਂ ਤੁਹਾਨੂੰ ਤੁਹਾਡੀਆਂ ਅੱਖਾਂ ’ਚ ਹੰਝੂਆਂ ਨਾਲ ਮੁਸਕਰਾਉਂਦਾ ਵੇਖ ਸਕਦੀ ਹਾਂ। ਮਿਸ ਯੂ ਪਾਪਾ। ਸਰਵ ਸ਼ਕਤੀਮਾਨ ਤੇ ਮੇਰੇ ਪਿਆਰੇ ਪ੍ਰਸ਼ੰਸਕਾਂ ਦਾ ਧੰਨਵਾਦ।’ ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਗੀਤਾ ਜ਼ੈਲਦਾਰ ਨਾਲ ਗਾਣਾ ਆਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 

You may also like