ਮਿਸ ਪੂਜਾ ਨੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦਾ ਗੀਤ ‘ਦੁੱਪਟਾ ਤੇਰਾ ਸੱਤ ਰੰਗ ਦਾ’ ਗਾ ਕੇ ਬੰਨਿਆ ਸਮਾਂ, ਕੀ ਤੁਹਾਨੂੰ ਵੀ ਪਸੰਦ ਆਇਆ ਮਿਸ ਪੂਜਾ ਅੰਦਾਜ਼

Written by  Shaminder   |  August 21st 2020 01:48 PM  |  Updated: August 21st 2020 01:48 PM

ਮਿਸ ਪੂਜਾ ਨੇ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦਾ ਗੀਤ ‘ਦੁੱਪਟਾ ਤੇਰਾ ਸੱਤ ਰੰਗ ਦਾ’ ਗਾ ਕੇ ਬੰਨਿਆ ਸਮਾਂ, ਕੀ ਤੁਹਾਨੂੰ ਵੀ ਪਸੰਦ ਆਇਆ ਮਿਸ ਪੂਜਾ ਅੰਦਾਜ਼

ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਸੁਰਜੀਤ ਬਿੰਦਰਖੀਆ ਦਾ ਵਰਲਡ ਵਾਈਡ ਮਸ਼ਹੂਰ ਗੀਤ ‘ਦੁੱਪਟਾ ਤੇਰਾ ਸੱਤ ਰੰਗ ਦਾ’ ਆਪਣੇ ਹੀ ਅੰਦਾਜ਼ ‘ਚ ਗਾ ਕੇ ਸੁਣਾ ਰਹੇ ਹਨ । ਇਸ ਗੀਤ ਨੂੰ ਮਿਸ ਪੂਜਾ ਨੇ ਆਪਣੇ ਹੀ ਅੰਦਾਜ਼ ‘ਚ ਗਾ ਕੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ । ਦੱਸ ਦਈਏ ਕਿ ਮਰਹੂਮ ਸੁਰਜੀਤ ਬਿੰਦਰਖੀਆ ਦਾ ਇਹ ਗੀਤ ਅੱਜ ਵੀ ਡੀਜੇ ‘ਤੇ ਵੱਜਦਾ ਹੈ ਅਤੇ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ।

https://www.instagram.com/p/CEJH6dqAjto/

ਨੱਬੇ ਦੇ ਦਹਾਕੇ ‘ਚ ਰਿਲੀਜ਼ ਹੋਏ ਗਾਣੇ ਨੂੰ ਅੱਜ ਵੀ ਓਨੀ ਹੀ ਸ਼ਿੱਦਤ ਦੇ ਨਾਲ ਸੁਣਿਆ ਜਾਂਦਾ ਹੈ ।ਜਿੰਨਾ 90 ਦੇ ਦਹਾਕੇ ‘ਚ ਸਰੋਤਿਆਂ ਵੱਲੋਂ ਸੁਣਿਆ ਜਾਂਦਾ ਸੀ । ਮਿਸ ਪੂਜਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ਅਤੇ ਇਸ ਵੀਡੀਓ ਨਾਲ ਉਹ ਆਪਣੇ ਸਰੋਤਿਆਂ ਦਾ ਦਿਲ ਜਿੱਤ ਰਹੇ ਨੇ ।

https://www.instagram.com/p/CEGwbtTg6Ua/

ਕੁਝ ਹੀ ਸਮਾਂ ਪਹਿਲਾਂ ਮਿਸ ਪੂਜਾ ਵੱਲੋਂ ਸ਼ੇਅਰ ਕੀਤੇ ਇਸ ਵੀਡੀਓ  ਨੂੰ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network