ਨਿਊਜਰਸੀ 'ਚ ਮਿਸ ਪੂਜਾ ਨੇ ਬੋਲੀਆਂ 'ਤੇ ਪਾਇਆ ਗਿੱਧਾ 

Written by  Shaminder   |  September 06th 2018 12:43 PM  |  Updated: September 06th 2018 12:43 PM

ਨਿਊਜਰਸੀ 'ਚ ਮਿਸ ਪੂਜਾ ਨੇ ਬੋਲੀਆਂ 'ਤੇ ਪਾਇਆ ਗਿੱਧਾ 

ਮਿਸ ਪੂਜਾ Miss Pooja ਜੀ ਹਾਂ 'ਪਾਣੀ ਹੋ ਗਏ ਡੂੰਘੇ' ਤੋਂ ਸ਼ੌਹਰਤ ਹਾਸਲ ਕਰਨ ਵਾਲੀ ਇਹ ਗਾਇਕਾ Singer ਨੂੰ ਬੱਚਾ ਬੱਚਾ ਜਾਣਦਾ ਹੈ ।ਮਿਸ ਪੂਜਾ ਨੇ ਹੁਣ ਤੱਕ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਕਿਸੇ ਵਿਆਹ ਦੇ ਪ੍ਰੋਗਰਾਮ 'ਚ ਪਰਫਾਰਮ ਕਰ ਰਹੀ ਹੈ ।

https://www.instagram.com/p/BnSksLMha03/?hl=en&taken-by=misspooja

ਇਹ ਵੀਡਿਓ ਨਿਊ ਜਰਸੀ ਦਾ ਹੈ । ਜਿੱਥੇ ਮਿਸ ਪੂਜਾ ਇੱਕ ਵਿਆਹ ਸਮਾਗਮ 'ਚ ਗਿੱਧਾ ਪਾ ਰਹੀ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਲਿਖਿਆ ਹੈ ਕਿ 'ਅਨੂ ਅਤੇ ਪਰਮ ਤੂਰ ਦੇ ਵਿਆਹ ਸਮਾਗਮ ਦਾ ਹਿੱਸਾ ਬਣ ਕੇ ਉਹ ਬਹੁਤ ਖੁਸ਼ ਹੈ ।ਮਿਸ ਪੂਜਾ ਨੇ ਲਿਖਿਆ ਕਿ ਕਿਸੇ ਦੀ ਖੁਸ਼ੀ 'ਚ ਸ਼ਾਮਿਲ ਹੋ ਕੇ ਉਹ ਬੇਹੱਦ ਖੁਸ਼ ਹੈ ।ਤੂਰ ਅਤੇ ਕੰਗ ਪਰਿਵਾਰ ਨੂੰ ਬਹੁਤ ਬਹੁਤ ਵਧਾਈ '।

miss poja

ਮਿਸ ਪੂਜਾ 'ਗਿੱਧਾ ਪਾਓ ਹਾਣ ਦੀਓ ਮਾਰ ਮਾਰ ਕੇ ਤਾੜੀ' ਗੀਤ 'ਤੇ ਪਰਫਾਰਮ ਕਰ ਰਹੀ ਹੈ ।ਮਿਸ ਪੂਜਾ ਨੇ ਹੁਣ ਤੱਕ ਕਈ ਗੀਤ ਗਾ ਚੁੱਕੀ ਹੈ ਭਾਵੇਂ ਉਹ ਦਰਦ ਭਰੇ ਗੀਤ ਹੋਣ ,ਰੋਮਾਂਟਿਕ , ਹਿਪ ਹਾਪ ਜਾਂ ਫਿਰ ਪੰਜਾਬੀ ਵਿਰਸੇ ਨਾਲ ਸਬੰਧਤ ਹੋਣ । ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਨੇ ਅਤੇ ਸਰੋਤਿਆਂ ਨੇ ਵੀ ਉਨ੍ਹਾਂ ਦੇ ਹਰ ਅੰਦਾਜ਼ ਨੂੰ ਪਸੰਦ ਕੀਤਾ ਹੈ । ਇਹੀ ਕਾਰਨ ਹੈ ਕਿ ਦਿਨ –ਬ-ਦਿਨ ਉਨ੍ਹਾਂ ਦੀ ਮਕਬੂਲੀਅਤ ਵੱਧਦੀ ਜਾ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network