
ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਐਕਟਿਵ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਪੂਜਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਬਹੁਤ ਹੀ ਦਿਲਚਸਪ ਸਵਾਲ ਪੁੱਛਿਆ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਉੱਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ।
ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦੀ ਇਹ ਤਸਵੀਰ ਵਿਦੇਸ਼ ਦੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਮਿਸ ਪੂਜਾ ਨੇ ਆਪਣੇ ਫੈਨਜ਼ ਲਈ ਇੱਕ ਖ਼ਾਸ ਕੈਪਸ਼ਨ ਲਿਖੀ ਹੈ, ਜਿਸ ਵਿੱਚ ਉਹ ਫੈਨਜ਼ ਕੋਲੋਂ ਇੱਕ ਸਵਾਲ ਪੁੱਛ ਰਹੀ ਹੈ।

ਪੂਜਾ ਨੇ ਤਸਵੀਰਾਂ ਦੇ ਨਾਲ ਕੈਪਸ਼ਨ ਵਿੱਚ ਲਿਖਿਆ, " ਦੱਸੋ ਮੈਂ ਸੋਹਣੀ ਜਾਂ ਲੋਕੇਸ਼ਨ"। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੂਜਾ ਨੇ ਇੱਕ ਕਾਲੇ ਰੰਗ ਦਾ ਟੌਪ ਪਾਇਆ ਹੈ ਅਤੇ ਇੱਕ ਡੈਨਿਮ ਪੈਂਟ ਪਾਈ ਹੋਈ ਹੈ। ਪੂਜਾ ਨੇ ਆਪਣੇ ਆਊਟਫਿਟ ਦੇ ਇਸ ਲੁੱਕ ਨੂੰ ਕਾਲੇ ਰੰਗ ਹਾਈ ਹੀਲਸ ਬੂਟ ਪਾ ਕੇ ਕੰਪਲੀਟ ਕੀਤਾ ਹੈ। ਮਿਸ ਪੂਜਾ ਇਨ੍ਹਾਂ ਤਸਵੀਰਾਂ ਉੱਤੇ ਫੁੱਲਾਂ ਨਾਲ ਤੇ ਇੱਕ ਲੋਕੇਸ਼ਨ ਉੱਤੇ ਕਈ ਤਰ੍ਹਾਂ ਦੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

ਮਿਸ ਪੂਜਾ ਦੇ ਇਹ ਅੰਦਾਜ਼ ਉਸ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਪੋਸਟ ਵਿੱਚ ਪੂਜਾ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਕਮੈਂਟ ਕਰਕੇ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, " ਪੂਜਾ ਤੇ ਲੋਕੇਸ਼ਨ ਦੋਵੇਂ ਹੀ ਬਹੁਤ ਸੋਹਣੇ ਹਨ। " ਇੱਕ ਹੋਰ ਯੂਜ਼ਰ ਨੇ ਲਿਖਿਆ ਪੂਜਾ ਜੀ ਤੁਸੀਂ ਦੁਨੀਆਂ ਭਰ 'ਚ ਸਭ ਤੋਂ ਸੋਹਣੇ ਹੋ। ਇੱਕ ਹੋਰ ਨੇ ਲਿਖਿਆ, "ਚਾਰੋ ਪਾਸੇ ਪੂਜਾ ਹੀ ਪੂਜਾ ਹੋਈ ਪਈ ਆਹ।🔥🔥"

ਹੋਰ ਪੜ੍ਹੋ : ਜੌਨ ਅਬ੍ਰਾਹਿਮ ਸਟਾਰਰ ਫ਼ਿਲਮ Attack Part 1 ਦੀ ਰਿਲੀਜ਼ ਡੇਟ ਆਈ ਸਾਹਮਣੇ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਫੈਨਜ਼ ਦੇ ਨਾਲ-ਨਾਲ ਕਈ ਪੰਜਾਬੀ ਸੈਲੇਬਸ ਵੀ ਪੂਜਾ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਜਵਾਬ ਦੇ ਰਹੇ ਹਨ। ਨੀਰੂ ਬਾਜਵਾ ਨੇ ਪੂਜਾ ਦੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਕਮੈਂਟ ਕੀਤਾ, ਤੁਸੀਂ ❤️! ਇਸ ਦੇ ਨਾਲ ਹੀ ਨੀਰੂ ਨੇ ਹਾਰਟ ਈਮੋਜੀ ਵੀ ਬਣਾਇਆ।

ਜੇਕਰ ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਪੰਜਾਬੀ ਗਾਇਕੀ ਦੇ ਵਿੱਚ ਲੰਮਾਂ ਸਫ਼ਰ ਤੈਅ ਕੀਤਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਅਤੇ ਖਾਸ ਥਾਂ ਹੈ। ਮਿਸ ਪੂਜਾ ਨੇ ਆਖ਼ਰੀ ਗੀਤ ਮੰਨੂ ਪੰਜਾਬੀ ਦੇ ਨਾਲ ਦਾਮਾਦ ਕੀਤਾ ਸੀ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਤੱਕ ਪੂਜਾ 835 ਤੋਂ ਵੀ ਵੱਧ ਪੰਜਾਬੀ ਵੀਡੀਓ ਗੀਤ ਕਰ ਚੁੱਕੀ ਹੈ।
View this post on Instagram