
ਮਿਸ ਪੀਟੀਸੀ ਪੰਜਾਬੀ 2018 ਦਾ ਗ੍ਰੈਂਡ ਫਿਨਾਲੇ ਪੰਜ ਜਨਵਰੀ ਨੂੰ ਹੋਣ ਜਾ ਰਿਹਾ ਹੈ ।ਇਸ ਸ਼ੋਅ ਦੌਰਾਨ ਪੰਜਾਬੀ ਮੁਟਿਆਰਾਂ ਨੇ ਵੱਖ ਵੱਖ ਮੁਸ਼ਕਿਲ ਪੜ੍ਹਾਅ ਪਾਰ ਕਰਕੇ ਚੁਣੀਆਂ ਗਈਆਂ ਨੇ ਅਤੇ ਹੁਣ ਇਨ੍ਹਾਂ ਮੁਟਿਆਰਾਂ ਚੋਂ ਹੀ ਬਣੇਗੀ ਇੱਕ ਮੁਟਿਆਰ ਮਿਸ ਪੀਟੀਸੀ ਪੰਜਾਬੀ 2018 । ਇਸ ਲਈ ਪੰਜਾਬ ਦੇ ਵੱਖ –ਵੱਖ ਸ਼ਹਿਰਾਂ 'ਚ ਆਡੀਸ਼ਨ ਰੱਖੇ ਗਏ ਸਨ । ਮਿਸ ਪੀਟੀਸੀ ਪੰਜਾਬੀ 2018 ਆਪਣੇ ਆਖਰੀ ਪੜ੍ਹਾਅ 'ਚ ਪਹੁੰਚ ਚੁੱਕਿਆ ਹੈ । ਹੋਰ ਵੇਖੋ :20 ਸਾਲ ਦੀ ਉਮਰ ਵਿੱਚ ਦੇਬੀ ਮਕਸੂਦਪੁਰੀ ਦੀ ਨਾਮੀ ਗਾਇਕ ਨੇ ਫੜੀ ਸੀ ਉਂਗਲੀ, ਕਾਮਯਾਬੀ ਦੀਆਂ ਛੂਹੀਆਂ ਬੁਲੰਦੀਆਂ https://www.facebook.com/ptcpunjabi/videos/549047965562898/ ਪਿੰਡਾਂ ਅਤੇ ਸ਼ਹਿਰਾਂ ਦੀਆਂ ਪੰਜਾਬੀ ਮੁਟਿਆਰਾਂ ਨੇ ਭਾਗ ਲਿਆ ਸੀ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਉਹ ਇਸ ਸ਼ੋਅ ਦਾ ਹਿੱਸਾ ਬਣੀਆਂ ਅਤੇ ਹੁਣ ਵੇਲਾ ਆ ਗਿਆ ਹੈ ਇਨ੍ਹਾਂ ਮੁਟਿਆਰਾਂ ਚੋਂ ਕਿਸੇ ਇੱਕ ਮੁਟਿਆਰ ਦੇ ਖੁਆਬ ਦੇ ਪੂਰਾ ਹੋਣ ਦਾ । ਜੀ ਹਾਂ ਮਿਸ ਪੀਟੀਸੀ ਪੰਜਾਬੀ ਦਾ ਗੈਂ੍ਡ ਫਿਨਾਲੇ ਹੋਣ ਜਾ ਰਿਹਾ ਹੈ । ਜਿਸ 'ਚ ਸਟਾਰ ਵੀ ਖੂਬ ਰੌਣਕਾਂ ਲਗਾਉਣਗੇ ।ਗੁਰਪ੍ਰੀਤ ਚੱਡਾ ,ਸਤਿੰਦਰ ਸੱਤੀ ,ਕਮਲਜੀਤ ਨੀਰੂ,ਜਪਜੀ ਖਹਿਰਾ ਜੱਜ ਦੇ ਤੌਰ 'ਤੇ ਸ਼ਿਰਕਤ ਕਰਨਗੇ । ਇਸ ਦੌਰਾਨ ਰੌਸ਼ਨ ਪ੍ਰਿੰਸ ,ਕੁਲਵਿੰਦਰ ਬਿੱਲਾ ,ਨਿਸ਼ਾ ਖਾਨ ,ਤਨਿਸ਼ਕ ਕੌਰ ਆਪਣੀ ਪਰਫਾਰਮੈਂਸ ਵਿਖਾਉਣਗੇ । ਇਸ ਤੋਂ ਇਲਾਵਾ ਮਨੀਸ਼ ਪੌਲ ਵੀ ਆਪਣੀ ਪਰਫਾਰਮੈਂਸ ਵਿਖਾਉਣਗੇ । ਹੋਰ ਵੇਖੋ :ਰਮਨ ਬੈਂਸ ਕਿਸ ਨਾਲ ਕਰ ਰਹੇ ਨੇ ਵਾਅਦਾ ,ਵੇਖੋ ਵੀਡਿਓ


