ਪੀਟੀਸੀ ਪੰਜਾਬੀ ਦੇ ਵਿਹੜੇ 'ਚ ਮੁੜ ਲੱਗੀਆਂ ਰੌਣਕਾਂ ,ਕਿਸ ਦੇ ਸਿਰ ਸੱਜੇਗਾ ਮਿਸ ਪੀਟੀਸੀ ਪੰਜਾਬੀ 2018 ਦਾ ਤਾਜ ਫੈਸਲਾ ਅੱਜ 

written by Shaminder | January 05, 2019

ਪੀਟੀਸੀ ਪੰਜਾਬੀ ਦੇ ਵਿਹੜੇ 'ਚ ਅੱਜ ਮੁੜ ਤੋਂ ਰੌਣਕਾਂ ਲੱਗ ਗਈਆਂ ਨੇ । ਮਿਸਟਰ ਪੰਜਾਬ 2018 ਅਤੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਦੀ ਕਾਮਯਾਬੀ ਤੋਂ ਬਾਅਦ ਹੁਣ ਹੁਸਨ ਅਤੇ ਹੁਨਰ ਦੇ ਮੁਕਾਬਲੇ ਦੀ ਅੱਜ ਪਰਖ ਹੋਣ ਜਾ ਰਹੀ ਹੈ ਜਲੰਧਰ 'ਚ ਹੋਣ ਜਾ ਰਹੇ ਮਿਸ ਪੀਟੀਸੀ ਪੰਜਾਬੀ 2018 ਦੀ । ਅੱਜ ਦੇ ਇਸ ਗ੍ਰੈਂਡ ਫਿਨਾਲੇ 'ਚ ਇਸ ਗੱਲ ਦਾ ਫੈਸਲਾ ਹੋਵੇਗਾ ਕਿ ਮਿਸ ਪੀਟੀਸੀ ਪੰਜਾਬੀ 2018 ਦਾ ਤਾਜ ਕਿਸ ਦੇ ਸਿਰ 'ਤੇ ਸੱਜੇਗਾ । ਜਲੰਧਰ 'ਚ ਹੋ ਰਹੇ ਇਸ ਗ੍ਰੈਂਡ ਫਿਨਾਲੇ ਦੀ ਸ਼ੁਰੂਆਤ ਬਸ ਕੁਝ ਹੀ ਦੇਰ 'ਚ ਹੋਣ ਜਾ ਰਹੀ ਹੈ ਅਤੇ ਮਹਿਮਾਨ ਪੀਟੀਸੀ ਦੇ ਵਿਹੜੇ 'ਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ । ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ 'ਚ ਹੋ ਰਹੇ ਇਸ ਗ੍ਰੈਂਡ ਫਿਨਾਲੇ ਦੀਆਂ ਕੁਝ ਤਾਜ਼ਾ ਤਸਵੀਰਾਂ ।

miss ptc punjabi grand finale (5)
ਜਲੰਧਰ ਦੀ ਸੀ ਟੀ ਯੂਨੀਵਰਸਿਟੀ ਵਿੱਚ ਮਿਸ ਪੀਟੀਸੀ ਪੰਜਾਬੀ 2018 ਦਾ ਮਹਾਮੁਕਾਬਲਾ ਜਾਰੀ ਹੈ । ਹੁਸਨ ਤੇ ਅਦਾ ਦੇ ਇਸ ਮੁਕਾਬਲੇ ਵਿੱਚ ਵੱਖ ਵੱਖ ਸ਼ਹਿਰਾਂ ਦੀਆਂ ਕੁੱਲ ੧੧ ਮੁਟਿਆਰਾਂ ਹਿੱਸਾ ਲੈ ਰਹੀਆਂ ਹਨ ।miss ptc punjabi grand finale (6)miss ptc punjabi grand finale (6) ਹੁਸਨ ਦੇ ਇਸ ਮੁਕਾਬਲੇ ਵਿੱਚ  ਮਾਨਸਾ ਦੀ ਗੁਰਪ੍ਰੀਤ ਕੌਰ , ਕਪੂਰਥਲਾ ਦੀ ਟਵਿੰਕਲਦੀਪ ਕੌਰ, ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ, ਅਰਪਨਾ ਸ਼ਰਮਾ , ਦਿੱਲੀ ਦੀ ਮਨਪ੍ਰੀਤ ਕੌਰ , ਲੁਧਿਆਣਾ ਦੀ ਰਾਜਵਿੰਦਰ ਕੌਰ, ਅੰਮ੍ਰਿਤਸ਼ਰ ਦੀ ਹੁਸਨਦੀਪ ਕੌਰ ਅਤੇ ਪਟਿਆਲਾ ਦੀ ਜਸ਼ਨਜੋਤ ਕੌਰ, ਮਨਦੀਪ ਕੌਰ, ਕੋਟਕਪੂਰਾ ਦੀ ਸਿਮਰਨ ਸੁਰੱਥਰ, ਕੈਨੇਡਾ ਦੀ ਸਿਮਰਦੀਪ ਕੌਰ   ਹਨ ।

0 Comments
0

You may also like