ਮਿਸ ਪੀਟੀਸੀ ਪੰਜਾਬੀ 2018 'ਚ ਅੱਜ ਸ਼ਾਮ ਨੂੰ ਵੇਖੋ ਮੁਟਿਆਰਾਂ ਦੀ ਸਟ੍ਰੈਂਥ ਰਾਊਂਡ ਦਾ ਜਲਵਾ 

written by Shaminder | December 18, 2018

ਪੀਟੀਸੀ ਨੈੱਟਵਰਕ ਵੱਲੋਂ ਕਰਵਾਇਆ ਜਾ ਰਿਹਾ 'ਮਿਸ ਪੀਟੀਸੀ ਪੰਜਾਬੀ 2018' ਦਾ ਕਾਰਵਾਂ ਲਗਾਤਾਰ ਅੱਗੇ ਵੱਧ ਰਿਹਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈ ਰਹੀਆਂ ਖੂਬਸੁਰਤ ਮੁਟਿਆਰਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ । ਇਹਨਾਂ ਮੁਕਾਬਲਿਆਂ ਵਿੱਚ ਮੁਟਿਅਰਾਂ ਅੱਗੇ ਕਈ ਚੁਣੌਤੀਆਂ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਪਾਰ ਕਰਕੇ ਇਹ ਮੁਟਿਆਰਾਂ ਜੱਜਾਂ ਦੀਆਂ ਉਮੀਦਾਂ 'ਤੇ ਖਰੀਆਂ ਉੱਤਰ ਕੇ ਕਈ ਔਖੇ ਪੜਾਅ ਨੂੰ ਪਾਰ ਕਰਦੀਆਂ ਹੋਈਆਂ ਪਹੁੰਚ ਚੁੱਕੀਆਂ ਨੇ ਸਟ੍ਰੈਂਥ ਰਾਊਂਡ 'ਚ । ਹੋਰ ਵੇਖੋ : ਮਿਸ ਪੀਟੀਸੀ ਪੰਜਾਬੀ 2018 'ਚ ਅੱਜ ਸ਼ਾਮ ਨੂੰ ਵੇਖੋ ਮੁਟਿਆਰਾਂ ਦੀ ਸਟ੍ਰੈਂਥ ਰਾਊਂਡ ਦਾ ਜਲਵਾ  https://www.instagram.com/p/BrhvdffnAtm/ ਇਸ ਰਾਊਂਡ 'ਚ ਮੁਟਿਆਰਾਂ ਦੀ ਜਿਸਮਾਨੀ ਤਾਕਤ ਨੂੰ ਪਰਖਿਆ ਜਾ ਰਿਹਾ ਹੈ । ਹੁਸਨ ਦੇ ਨਾਲ ਨਾਲ ਇਨ੍ਹਾਂ ਮੁਟਿਆਰਾਂ ਦੇ ਵਿੱਚ ਬਲ ਕਿੰਨਾ ਕੁ ਹੈ ਇਹ ਪਰਖਿਆ ਜਾ ਰਿਹਾ ਹੈ ਇਸ ਰਾਊਂਡ 'ਚ ।'ਮਿਸ ਪੀਟੀਸੀ ਪੰਜਾਬੀ 2018' ਦੇ ਚੱਲ ਰਹੇ ਪੜਾਅ ਵਿੱਚ ਹੁਣ ਹੁਸਨ ਤੇ ਅਦਾ ਦੀਆਂ ਮਾਲਕ ਇਹਨਾਂ ਕੁੜੀਆਂ ਦੀ ਅਦਾਕਾਰੀ ਅਤੇ ਡਾਂਸ ਦੇ ਮੁਕਾਬਲੇ ਚੱਲ ਰਹੇ ਸਨ ।

miss ptc punjabi miss ptc punjabi
ਪਰ ਇਨ੍ਹਾਂ ਮੁਕਾਬਲਿਆਂ ਤੋਂ ਬਾਅਦ ਹੁਣ ਹੁਸਨ ਦੀਆਂ ਮਾਲਕ ਇਨ੍ਹਾਂ ਮੁਟਿਆਰਾਂ ਦੇ ਸਰੀਰਕ ਬਲ ਨੂੰ ਪਰਖਿਆ ਜਾ ਰਿਹਾ ਹੈ ।ਕੌਣ ਇਸ ਮੁਕਾਬਲੇ 'ਚ ਜਿੱਤਦਾ ਹੈ ਅਤੇ ਕੌਣ ਜਾਂਦਾ ਹੈ ਇਸ ਮੁਕਾਬਲੇ ਚੋਂ ਬਾਹਰ ।ਸੋ ਕੌਣ ਇਸ ਮੁਕਾਬਲੇ ਵਿੱਚ ਬਣਿਆ ਰਹਿੰਦਾ ਹੈ ਤੇ ਕੌਣ ਇਸ ਮੁਕਾਬਲੇ ਵਿੱਚੋਂ ਬਾਹਰ ਹੁੰਦਾ ਹੈ ਇਹ ਜਾਣਨ ਲਈ ਦੇਖਦੇ ਰਹੋ 'ਮਿਸ ਪੀਟੀਸੀ ਪੰਜਾਬੀ 2018' ਸਿਰਫ ਪੀਟੀਸੀ ਪੰਜਾਬੀ 'ਤੇ ਅੱਜ ਸ਼ਾਮ 7 ਵਜੇ ।  

0 Comments
0

You may also like