Miss Universe 2021 : ਜਾਣੋ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਬਾਰੇ ਕੁਝ ਖ਼ਾਸ ਗੱਲਾਂ

Reported by: PTC Punjabi Desk | Edited by: Pushp Raj  |  December 13th 2021 11:40 AM |  Updated: December 13th 2021 11:40 AM

Miss Universe 2021 : ਜਾਣੋ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਬਾਰੇ ਕੁਝ ਖ਼ਾਸ ਗੱਲਾਂ

Miss Universe 2021 ਦਾ ਤਾਜ਼ ਜਿੱਤਣ ਵਾਲੀ ਪੰਜਾਬ ਦੀ ਧੀ ਹਰਨਾਜ਼ ਕੌਰ ਸੰਧੂ ਉੱਤੇ ਪੂਰੇ ਦੇਸ਼ ਨੂੰ ਮਾਣ ਹੈ, ਲਾਰਾ ਦੱਤਾ ਤੋਂ ਬਾਅਦ ਲਗਭਗ 21 ਸਾਲਾਂ ਬਾਅਦ ਇਹ ਤਾਜ ਭਾਰਤ ਦੇ ਹਿੱਸੇ ਆਇਆ ਹੈ। Miss Universe 2021 ਦਾ ਖਿਤਾਬ ਹਾਸਲ ਕਰਨ ਤੋਂ ਬਾਅਦ ਹਰਨਾਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ।

Harnaz Kaur Sandhu FAMILY image from twitter

ਇਜ਼ਰਾਈਲ ਦੇ ਇਲਾਟ ਵਿੱਚ ਆਯੋਜਿਤ 70ਵੀਂ Miss Universe 2021'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਹਰਨਾਜ਼ ਸੰਧੂ ਇੱਕ ਪੰਜਾਬੀ ਪਰਿਵਾਰ ਨਾਲ ਸਬੰਧਤ ਰੱਖਦੀ ਹੈ। ਹਰਨਾਜ਼ ਦਾ ਪਰਿਵਾਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। 21 ਸਾਲਾ ਹਰਨਾਜ਼ ਸੰਧੂ ਦਾ ਜਨਮ ਬਟਾਲਾ ਵਿਖੇ ਹੋਇਆ ਹੈ। ਮੌਜੂਦਾ ਸਮੇਂ ਵਿੱਚ ਹਰਨਾਜ਼ ਕੌਰ ਸੰਧੂ ਦਾ ਪਰਿਵਾਰ ਚੰਡੀਗੜ੍ਹ ਨੇੜੇ ਮੋਹਾਲੀ ਸ਼ਹਿਰ ਵਿੱਚ ਰਹਿ ਰਿਹਾ ਹੈ। ਹਰਨਾਜ਼ ਦੇ ਪਿਤਾ ਇੱਕ ਬਿਜ਼ਨਸਮੈਨ ਹਨ ਤੇ ਉਸ ਦੀ ਮਾਂ ਡਾਕਟਰ ਹੈ। ਹਰਨਾਜ਼ ਆਪਣੀ ਮਾਂ ਨੂੰ ਆਪਣੇ ਜੀਵਨ ਦੀ ਪ੍ਰੇਰਣਾ ਮੰਨਦੀ ਹੈ।

Harnaz Kaur Sandhu FAMILY image from Instagram

ਹੋਰ ਪੜ੍ਹੋ : ਪੰਜਾਬ ਦੀ ਮੁਟਿਆਰ ਨੇ ਗੱਡੇ ਕਾਮਯਾਬੀ ਦੇ ਝੰਡੇ, ਹਰਨਾਜ਼ ਸੰਧੂ ਬਣੀ ‘Miss Universe 2021’

ਹਰਨਾਜ਼ ਸੰਧੂ ਦੀ ਸਕੂਲਿੰਗ ਤੇ ਕਾਲਜ ਦੀ ਪੜ੍ਹਾਈ ਚੰਡੀਗੜ੍ਹ ਤੋਂ ਹੀ ਹੋਈ ਹੈ। ਹਰਨਾਜ਼ ਦੀ ਸਕੂਲਿੰਗ ਚੰਡੀਗੜ੍ਹ ਦੇ ਸੈਕਟਰ 40 ਵਿੱਚ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਅਤੇ ਸੈਕਟਰ 35 ਦੇ ਖਾਲਸਾ ਸਕੂਲ ਤੋਂ ਹੋਈ ਹੈ। ਹਰਨਾਜ਼ ਨੇ ਆਪਣੀ ਗ੍ਰੈਜੂਏਸ਼ਨ ਚੰਡੀਗੜ੍ਹ ਦੇ ਸੈਕਟਰ 42 'ਚ ਸਥਿਤ ਪੀਜੀ ਜੀਸੀਜੀ ਯਾਨੀ ਪੋਸਟ ਗ੍ਰੈਜੂਏਟ ਸਰਕਾਰੀ ਗਰਲਜ਼ ਕਾਲਜ ਵਿੱਚ ਦਾਖਲਾ ਲਿਆ। ਹਰਨਾਜ਼ ਕੌਰ ਸੰਧੂ ਜਿੰਨੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ ਸੀ, ਉਨ੍ਹਾਂ ਹੀ ਉਹ ਆਪਣੀ ਪੜ੍ਹਾਈ ਉੱਤੇ ਵੀ ਪੂਰਾ ਧਿਆਨ ਦਿੰਦੀ ਹੈ।

harnaaz sandhu

ਹਰਨਾਜ਼ ਕੌਰ ਸੰਧੂ ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਂਕ ਸੀ, ਇਸ ਦੇ ਚਲਦੇ ਉਹ ਆਪਣੇ ਸਕੂਲ ਤੇ ਕਾਲਜ ਵਿੱਚ ਹੋਣ ਵਾਲੇ ਟੈਲੇਂਟ ਹੰਟ ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ। ਮਿਸ ਯੂਨੀਵਰਸ 2021 ਦੀ ਦਾਵੇਦਾਰੀ ਦੇਣ ਤੋਂ ਪਹਿਲਾਂ ਹਰਨਾਜ਼ ਕਈ ਬਿਊਟੀ ਕਾਨਟੈਸਟ ਵੀ ਜਿੱਤ ਚੁੱਕੀ ਹੈ। ਉਸ ਨੇ ਲੀਵਾ ਮਿਸ ਡੀਵਾ ਯੂਨੀਵਰਸ ਦਾ ਖਿਤਾਬ ਵੀ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ Femina Miss India-2019 ਦੇ ਗ੍ਰੈਂਡ ਫਿਨਾਲੇ ਦੇ ਟੌਪ ਕਾਨਟੈਸਟੰਟ ਰਹਿ ਚੁੱਕੀ ਹੈ।

Harnaz Kaur Sandhu FAMILY image from Instagram

ਹਰਨਾਜ਼ ਸੰਧੂ ਇੱਕ ਪਸ਼ੂ ਪ੍ਰੇਮੀ ਤੇ ਕੁਦਰਤ ਪ੍ਰੇਮੀ ਵੀ ਹੈ, ਉਹ ਵੱਖ-ਵੱਖ ਸਾਮਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਲੋੜਵੰਦਾਂ ਬੱਚਿਆਂ ਲਈ ਵੀ ਕੰਮ ਕਰਦੀ ਹੈ।

 

View this post on Instagram

 

A post shared by Miss Universe (@missuniverse)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network