ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਨਾਲ-ਨਾਲ ਊਰਵਸ਼ੀ ਰੌਤੇਲਾ ਦਾ ਵੀ ਹੋਇਆ ਸਵਾਗਤ

written by Shaminder | December 16, 2021

ਹਰਨਾਜ਼ ਕੌਰ ਸੰਧੂ (Harnaaz Kaur Sandhu) ਜਿਸ ਨੇ ਕਿ ਮਿਸ ਯੂਨੀਵਰਸ 2021(Miss Universe 2021 ) ਦਾ ਖਿਤਾਬ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ ।ਹਰਨਾਜ਼ ਕੌਰ ਸੰਧੂ ਭਾਰਤ ਪਰਤ ਆਈ ਹੈ । ਜਿਸ ਤੋਂ ਬਾਅਦ ਇਸ ਪ੍ਰਤੀਯੋਗਿਤਾ ‘ਚ ਬਤੌਰ ਜੱਜ ਭਾਗ ਲੈਣ ਵਾਲੀ ਅਦਾਕਾਰਾ ਊਰਵਸ਼ੀ ਰੌਤੇਲਾ ਵੀ ਭਾਰਤ ਪਰਤ ਆਈ ਹੈ । ਉਸ ਦਾ ਵੀ ਭਰਵਾਂ ਸਵਾਗਤ ਏਅਰਪੋਰਟ ‘ਤੇ ਕੀਤਾ ਗਿਆ । ਇਜ਼ਰਾਈਲ ‘ਚ ਮਿਸ ਯੂਨੀਵਰਸ ਦਾ ਇਹ ਮੁਕਾਬਲਾ ਕਰਵਾਇਆ ਗਿਆ ਸੀ ।

Urvashi, Harnaaz Sandhu Image Source: Instagram

ਹੋਰ ਪੜ੍ਹੋ : ਦਿਵਿਆਂਕਾ ਤ੍ਰਿਪਾਠੀ ਪਤੀ ਦੇ ਨਾਲ ਵਿਦੇਸ਼ ‘ਚ ਬਿਤਾ ਰਹੀ ਸਮਾਂ, ਵੀਡੀਓ ਕੀਤਾ ਸਾਂਝਾ

ਇਜ਼ਰਾਈਲ 'ਚ ਆਯੋਜਿਤ ਇਸ ਸਮਾਰੋਹ 'ਚ ਮਿਸ ਯੂਨੀਵਰਸ 2021 ਦੇ ਐਲਾਨ ਤੋਂ ਬਾਅਦ ਮਿਸ ਯੂਨੀਵਰਸ 2020 ਐਂਡਰੀਆ ਮੇਜ਼ਾ ਨੇ ਹਰਨਾਜ਼ ਦੇ ਸਿਰ 'ਤੇ ਹੀਰਿਆਂ ਦਾ ਖੂਬਸੂਰਤ ਤਾਜ ਸਜਾਇਆ। ਹਰਨਾਜ਼ ਸੰਧੂ ਨੇ 21 ਸਾਲਾਂ ਬਾਅਦ ਇਹ ਖਿਤਾਬ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ ।

Urvashi Rautela inage From instagram

ਇਸ ਤੋਂ ਪਹਿਲਾਂ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ । ਜਿਸ ਤੋਂ ਬਾਅਦ ਹੁਣ ਹਰਨਾਜ਼ ਸੰਧੂ ਭਾਰਤ ਵਾਪਸ ਆ ਗਈ ਹੈ । ਇਸ ਤੋਂ ਬਾਅਦ ਊਰਵਸ਼ੀ ਰੌਤੇਲਾ ਵੀ ਵਾਪਸ ਆ ਚੁੱਕੀ ਹੈ ।ਦੋਵਾਂ ਦੀ ਵਾਪਸੀ ਇੰਡੀਆ ‘ਚ ਹੋ ਚੁੱਕੀ ਹੈ ।ਊਰਵਸ਼ੀ ਰੌਤੇਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਊਰਵਸ਼ੀ ਰੌਤੇਲਾ ਦਾ ਫੁੱਲ ਮਾਲਾਵਾਂ ਦੇ ਨਾਲ ਭਰਵਾਂ ਸਵਾਗਤ ਕੀਤਾ ਗਿਆ ਹੈ । ਦੱਸ ਦਈਏ ਕਿ ਇਜ਼ਰਾਈਲ ‘ਚ ਹੋਏ ਇਸ ਮੁਕਾਬਲੇ ‘ਚ ਭਾਰਤ ਦੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ ।ਜੋ ਤਾਜ ਹਰਨਾਜ਼ ਸੰਧੂ ਨੇ ਪਹਿਨਿਆ ਹੈ, ਉਸ ਦੀ ਕੀਮਤ 5 ਅਰਬ ਅਮਰੀਕੀ ਡਾਲਰ ਹੈ ।

 

View this post on Instagram

 

A post shared by Voompla (@voompla)

You may also like