ਕਿਸਾਨ ਅੰਦੋਲਨ ਨੂੰ ਦਬਾਉਣ ਲਈ ਮੋਦੀ ਸਰਕਾਰ ਚੱਲ ਰਹੀ ਹੈ ਕੋਝੀਆਂ ਚਾਲਾਂ, ਰਾਕੇਸ਼ ਟਿਕੈਤ ਕੀਤਾ ਖੁਲਾਸਾ, ਸੋਨੀਆ ਮਾਨ ਨੇ ਸ਼ੇਅਰ ਕੀਤਾ ਵੀਡੀਓ
ਜੱਸ ਬਾਜਵਾ, ਸੋਨੀਆ ਮਾਨ ਸਮੇਤ ਕਿਸਾਨ ਲੀਡਰਾਂ ਖਿਲਾਫ ਦਰਜ ਕੇਸਾਂ ਦਾ ਮਾਮਲਾ ਹਰ ਦਿਨ ਭਖਦਾ ਹੀ ਜਾ ਰਿਹਾ ਹੈ । ਕਿਸਾਨ ਲੀਡਰ ਚੰਡੀਗੜ੍ਹ ਪੁਲਿਸ ਤੇ ਲਗਾਤਾਰ ਇਲਜ਼ਾਮ ਲਗਾ ਰਹੇ ਹਨ ਕਿ ਪੁਲਿਸ ਨੇ ਇਹ ਕੇਸ ਕੇਂਦਰ ਸਰਕਾਰ ਦੀ ਸ਼ਹਿ ਤੇ ਦਰਜ ਕੀਤੇ ਹਨ ਤਾਂ ਜੋ ਕਿਸਾਨ ਅੰਦੋਲਨ ਨੂੰ ਕਿਸੇ ਤਰੀਕੇ ਦਬਾਇਆ ਜਾ ਸਕੇ ।
Pic Courtesy: Instagram
ਹੋਰ ਪੜ੍ਹੋ :
ਈਸ਼ਾ ਦਿਓਲ ਨੇ ਮਨਾਈ ਵੈਡਿੰਗ ਐਨੀਵਰਸਰੀ, ਸਾਂਝੀਆਂ ਕੀਤੀਆਂ ਪਤੀ ਨਾਲ ਖ਼ਾਸ ਤਸਵੀਰਾਂ
Pic Courtesy: Instagram
ਅਦਾਕਾਰਾ ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਦੀ ਹਰ ਉਸ ਚਾਲ ਤੋਂ ਪਰਦਾ ਚੁੱਕਿਆ ਹੈ ਜਿਸ ਨਾਲ ਕਿਸਾਨ ਅੰਦੋਲਨ ਨੂੰ ਦਬਾਇਆ ਜਾ ਸਕੇ ।
Pic Courtesy: Instagram
ਇਸ ਵੀਡੀਓ ਵਿੱਚ ਟਿਕੈਤ ਦੱਸ ਰਹੇ ਹਨ ਕਿ ਰਾਜਪਾਲ ਨੂੰ ਮਿਲਣ ਦਾ ਹਰ ਇੱਕ ਨੂੰ ਹੱਕ ਹੈ ਤੇ ਜਨਤਾ ਦੀ ਸਮੱਸਿਆ ਦਾ ਹੱਲ ਕਰਨਾ ਉਸ ਦਾ ਫਰਜ਼ । ਉਹਨਾਂ ਨੇ ਕਿਹਾ ਕਿ ਜੱਸ ਬਾਜਵਾ, ਸੋਨੀਆ ਮਾਨ ਤੇ ਜੋ ਮਾਮਲੇ ਦਰਜ ਕੀਤੇ ਗਏ ਹਨ ਉਹ ਝੂਠੇ ਹਨ ਕਿਉਂਕਿ ਦੋਵੇਂ ਚੰਡੀਗੜ੍ਹ ਵਿੱਚ ਮੌਜੂਦ ਹੀ ਨਹੀਂ ਸਨ, ਫਿਰ ਇਹ ਮਾਮਲੇ ਦਰਜ਼ ਕਿਵੇਂ ਹੋਏ ।
View this post on Instagram