ਕੰਗਨਾ ਰਣੌਤ ਨੂੰ ਸਬਕ ਸਿਖਾਉਣ ਲਈ ਬੇਬੇ ਮਹਿੰਦਰ ਕੌਰ ਅਦਾਲਤ ਵਿੱਚ ਪੇਸ਼

written by Rupinder Kaler | January 12, 2021

ਕੰਗਨਾ ਰਣੌਤ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਵਾਉਣ ਤੋਂ ਬਾਅਦ ਬੇਬੇ ਮਹਿੰਦਰ ਕੌਰ ਨੇ ਅਦਾਲਤ 'ਚ ਆਪਣੀ ਗਵਾਹੀ ਦਰਜ ਕਰਵਾਈ ਹੈ । ਇਸ ਮਾਮਲੇ ਵਿੱਚ ਹੁਣ ਬੇਬੇ ਮਹਿੰਦਰ ਕੌਰ ਨੂੰ 14 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਬੇਬੇ ਮਹਿੰਦਰ ਕੌਰ ਦੀ ਦਲੀਲ ਸੁਣਨ ਤੋਂ ਬਾਅਦ ਕੰਗਨਾ ਰਣੌਤ ਨੂੰ ਸੰਮਨ ਜਾਰੀ ਹੋ ਸਕਦੇ ਹਨ । Kangana-Ranaut ਹੋਰ ਪੜ੍ਹੋ :

Kangana-Ranaut ਅਜੇ ਕਾਗਜ਼ੀ ਕਾਰਵਾਈ ਅਤੇ ਗਵਾਹੀ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਵਾਲੀ ਬੇਬੇ ਮਹਿੰਦਰ ਕੌਰ ਦੀ ਤਸਵੀਰ 'ਤੇ ਕੰਗਨਾ ਨੇ ਟਿਪਣੀ ਕਰ ਕਿਹਾ ਸੀ ਕਿ, "ਇਹ 100-100 ਰੁਪਏ ਲੈ ਕੇ ਧਰਨੇ 'ਚ ਸ਼ਾਮਲ ਹੁੰਦੀਆਂ ਨੇ"। ਜਿਸ ਤੋਂ ਬਾਅਦ ਕੰਗਨਾ ਹਰ ਕਿਸੇ ਦੇ ਨਿਸ਼ਾਨੇ 'ਤੇ ਰਹੀ। Kangana-Ranaut ਆਮ ਲੋਕਾ ਤੋਂ ਲੈ ਕੇ ਪੰਜਾਬੀ ਕਲਾਕਾਰਾਂ ਨੇ ਕੰਗਨਾ ਦੇ ਇਸ ਬਿਆਨ 'ਤੇ ਨਿੰਦਾ ਕੀਤੀ। ਇਸੀ ਮੁਦੇ 'ਤੇ ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਦੀ ਟਵਿੱਟਰ ਵਾਰ ਕਾਫੀ ਸੁਰਖੀਆਂ 'ਚ ਰਹੀ ਸੀ। ਪਰ ਕੰਗਨਾ ਨੂੰ ਇਹ ਨਹੀਂ ਪਤਾ ਸੀ ਕਿ ਇਹ ਪੰਗਾ ਉਸ ਨੂੰ ਕਾਫੀ ਭਾਰੀ ਪੈ ਜਾਵੇਗਾ। 8 ਜਨਵਰੀ ਨੂੰ ਬੇਬੇ ਮਹਿੰਦਰ ਕੌਰ ਨੇ ਕੰਗਨਾ ਖਿਲਾਫ ਬਠਿੰਡਾ ਦੀ ਅਦਾਲਤ 'ਚ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਅਤੇ ਅੱਜ ਅਦਾਲਤ 'ਚ ਜਾ ਕੇ ਉਨ੍ਹਾਂ ਨੇ ਆਪਣੀ ਗਵਾਹੀ ਵੀ ਪੇਸ਼ ਕੀਤੀ।      

0 Comments
0

You may also like