Alia Bhatt Baby: ਕਪੂਰ ਪਰਿਵਾਰ ‘ਚ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ! ਹਸਪਤਾਲ ‘ਚ ਭਰਤੀ ਹੋਈ ਆਲੀਆ ਭੱਟ?
Alia Bhatt Baby: ਕਪੂਰ ਪਰਿਵਾਰ ‘ਚ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ! ਹਸਪਤਾਲ ‘ਚ ਭਰਤੀ ਹੋਈ ਆਲੀਆ ਭੱਟ?
Alia Bhatt Baby news: ਲਓ ਜੀ ਬਹੁਤ ਜਲਦ ਬਾਲੀਵੁੱਡ ਜਗਤ ਤੋਂ ਗੁੱਡ ਨਿਊਜ਼ ਆਉਣ ਵਾਲੀ ਹੈ। ਜੀ ਹਾਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਐਕਟਰ ਰਣਬੀਰ ਕਪੂਰ ਜਲਦ ਹੀ ਮੰਮੀ-ਪਾਪਾ ਬਣਨ ਜਾ ਰਹੇ ਹਨ, ਉਨ੍ਹਾਂ ਦਾ ਘਰ ਬੱਚੇ ਦੀਆਂ ਕਿਲਕਾਰੀਆਂ ਦੇ ਨਾਲ ਗੂੰਜਣ ਵਾਲਾ ਹੈ। ਹਾਲ ਹੀ 'ਚ ਰਣਬੀਰ-ਆਲੀਆ ਨੂੰ ਫਿਲਮ 'ਬ੍ਰਹਮਾਸਤਰ' 'ਚ ਪਹਿਲੀ ਵਾਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਦੇਖਿਆ ਗਿਆ ਸੀ ਪਰ ਹੁਣ ਫੈਨਜ਼ ਉਨ੍ਹਾਂ ਦੇ ਬੇਬੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
image source: Instagram
ਆਲੀਆ ਭੱਟ ਗਰਭਵਤੀ ਹੈ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਹ ਨਵੰਬਰ 'ਚ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ। ਇਸ ਦੌਰਾਨ ਆਲੀਆ ਪਤੀ ਰਣਬੀਰ ਨਾਲ ਹਸਪਤਾਲ ਪਹੁੰਚੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦਾਖਲ ਵੀ ਕਰ ਲਿਆ ਹੈ।
Image Source : Instagram
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਆਲੀਆ ਰਣਬੀਰ ਦੇ ਨਾਲ ਮੁੰਬਈ ਦੇ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਪਹੁੰਚੀ ਸੀ, ਜਿਸ ਤੋਂ ਬਾਅਦ ਖਬਰ ਸਾਹਮਣੇ ਆਈ ਸੀ ਕਿ ਉਨ੍ਹਾਂ ਨੂੰ ਦਾਖਲ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ੰਸਕ ਉਤਸ਼ਾਹਿਤ ਹੋ ਗਏ ਹਨ, ਹਾਲਾਂਕਿ ਹੁਣ ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਉਸ ਨੂੰ ਦਾਖਲ ਨਹੀਂ ਕੀਤਾ ਗਿਆ ਹੈ, ਜਦੋਂ ਕਿ ਉਹ ਰੈਗੂਲਰ ਚੈਕਅੱਪ ਲਈ ਹੀ ਹਸਪਤਾਲ ਪਹੁੰਚੀ ਸੀ। ਜਾਣਕਾਰੀ ਮੁਤਾਬਕ ਆਲੀਆ ਨਵੰਬਰ ਦੇ ਅੰਤ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ।
Image Source : Instagram
ਆਲੀਆ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਆਲੀਆ ਭੱਟ ਰਣਵੀਰ ਸਿੰਘ ਨਾਲ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਵੇਗੀ। ਦੂਜੇ ਪਾਸੇ ਆਲੀਆ 'ਜੀ ਲੇ ਜ਼ਾਰਾ' 'ਚ ਕੈਟਰੀਨਾ ਕੈਫ ਅਤੇ ਪ੍ਰਿਯੰਕਾ ਚੋਪੜਾ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਨ੍ਹਾਂ ਸਾਰੇ ਪ੍ਰੋਜੈਕਟਾਂ ਤੋਂ ਇਲਾਵਾ ਆਲੀਆ ਭੱਟ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' 'ਚ ਵੀ ਨਜ਼ਰ ਆਵੇਗੀ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
