ਸੱਚੀ ਮੁਹੱਬਤ ਨੂੰ ਬਿਆਨ ਕਰਦਾ ਮੌਂਟੀ ਮਰਜ਼ਾਰਾ ਦਾ 'ਜਾਨੋਂ ਵੱਧ ਕੇ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  April 11th 2019 04:04 PM  |  Updated: April 11th 2019 04:04 PM

ਸੱਚੀ ਮੁਹੱਬਤ ਨੂੰ ਬਿਆਨ ਕਰਦਾ ਮੌਂਟੀ ਮਰਜ਼ਾਰਾ ਦਾ 'ਜਾਨੋਂ ਵੱਧ ਕੇ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਸੱਚੀ ਮੁਹੱਬਤ ਨੂੰ ਬਿਆਨ ਕਰਦਾ ਮੌਂਟੀ ਮਰਜ਼ਾਰਾ ਦਾ 'ਜਾਨੋਂ ਵੱਧ ਕੇ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ : ਮੌਂਟੀ ਤੇ ਵਾਰਿਸ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਨਾਮਵਰ ਗਾਇਕ ਹਨ। ਦੋਨਾਂ ਨੇ ਇਕੱਠਿਆਂ ਕਾਫੀ ਹਿੱਟ ਗੀਤ ਦਿੱਤੇ ਹਨ। ਪਰ ਇਸ ਵਾਰ ਮੌਂਟੀ ਮਰਜ਼ਾਰਾ ਆਪਣਾ ਗੀਤ ਲੈ ਕੇ ਆਏ ਹੈ ਜਿਸ ਦਾ ਨਾਮ ਹੈ 'ਜਾਨੋਂ ਵੱਧ ਕੇ'। ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ਜਿਸ 'ਚ ਦਿਖਾਇਆ ਗਈ ਹੈ ਕਿ ਭਾਵੇਂ ਕਿੰਨੀ ਹੀ ਮੁਸ਼ਕਿਲ ਆ ਜਾਵੇ ਪਰ ਦੋ ਪਿਆਰ ਕਰਨ ਵਾਲਿਆਂ 'ਚ ਪਿਆਰ ਕਦੇ ਵੀ ਘੱਟ ਨਹੀਂ ਹੁੰਦਾ। ਇਸ ਗੀਤ ਦਾ ਮਿਊਜ਼ਿਕ ਦਿੱਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ 'ਦ ਬੌਸ' ਹੋਰਾਂ ਨੇ ਅਤੇ ਗੀਤ ਦੇ ਬੋਲ ਦਿਲਜੀਤ ਚਿੱਟੀ ਦੇ ਹਨ।

ਗਾਣੇ ਦਾ ਵੀਡੀਓ ਗੈਰੀ ਦਿਓਲ ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ 'ਚ ਫੀਮੇਲ ਲੀਡ ਰੋਲ ਨਿਭਾਇਆ ਹੈ ਖੂਬਸੂਰਤ ਅਦਾਕਾਰਾ ਉਪਮਾ ਸ਼ਰਮਾ ਨੇ। ਇਸ ਗੀਤ ਦਾ ਵਰਡਲ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਗੀਤ ਯੂ ਟਿਊਬ 'ਤੇ ਟੀ ਸੀਰੀਜ਼ ਆਪਣਾ ਪੰਜਾਬ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ : ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ, ਜਾਣੋ ਫ਼ਿਲਮ ਦੀਆਂ ਇਹ ਖ਼ਾਸ ਗੱਲਾਂ 

ਮੌਂਟੀ ਮਰਜ਼ਾਰਾ ਅਤੇ ਵਾਰਿਸ ਸੇਖੋਂ ਦੋਵਾਂ ਨੇ ਕਈ ਸੁਪਰਹਿੱਟ ਗੀਤ ਇਸ ਤੋਂ ਪਹਿਲਾਂ ਕੀਤੇ ਹਨ, ਜਿੰਨ੍ਹਾਂ 'ਚ ਚੀਨੀਂ ਦਾ ਪਰੌਂਠਾ, ਤੇਰੇ ਬਿਨਾਂ, ਖ਼ਾਸ ਗੱਲ, ਰਹਿ ਨਹੀਂ ਹੋਣਾ, ਮੇਰੇ ਪਿੱਛੇ ਅਤੇ ਫੋਟੋ ਜੱਟ ਦੀ ਵਰਗੇ ਹਿੱਟ ਗਾਣੇ ਸ਼ਾਮਿਲ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network