ਮੂਸ ਜਟਾਨਾ ‘ਬਿੱਗ ਬੌਸ ਓਟੀਟੀ’ ਤੋਂ ਹੋਈ ਬਾਹਰ, ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੱਢੀ ਦਿਲ ਦੀ ਭੜਾਸ

written by Rupinder Kaler | September 13, 2021

‘ਬਿੱਗ ਬੌਸ ਓਟੀਟੀ’ ਦੇ ਫਿਨਾਲੇ (Bigg Boss OTT finale) ਤੋਂ ਇੱਕ ਹਫਤਾ ਪਹਿਲਾਂ ਮੂਸ ਜਟਾਨਾ (Moose Jattana)  ਘਰ ਤੋਂ ਬਾਹਰ ਹੋ ਗਈ ਹੈ । ਇਸ ਵਜ੍ਹਾ ਕਰਕੇ ਉਸ ਨੂੰ ਕਰਾਰਾ ਝਟਕਾ ਲੱਗਿਆ ਹੈ । ਪ੍ਰਸ਼ੰਸਕ ਵੀ ਇਸ ਸਭ ਨੂੰ ਦੇਖ ਕੇ ਹੈਰਾਨ ਹਨ । ਮੂਸ ਜਟਾਨਾ (Moose Jattana)  ਨੂੰ ਵੀ ਇਸ ਸਭ ਤੇ ਯਕੀਨ ਨਹੀਂ ਹੋ ਰਿਹਾ ਜਿਸ ਨੂੰ ਦੇਖਦੇ ਹੋਏ ਉਸ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

Pic Courtesy: Instagram

ਹੋਰ ਪੜ੍ਹੋ :

ਪੰਜਾਬੀਆਂ ਲਈ ਮਾਣ ਦੀ ਗੱਲ, ਯੂ.ਕੇ. ਦੇ ‘Wireless Festival’ ‘ਚ ਪ੍ਰਫਾਰਮੈਂਸ ਕਰਨ ਵਾਲਾ ਪਹਿਲਾ ਸਰਦਾਰ ਤੇ ਪਹਿਲਾ ਭਾਰਤੀ ਕਲਾਕਾਰ ਬਣਿਆ ਪੰਜਾਬੀ ਗਾਇਕ ‘ਸਿੱਧੂ ਮੂਸੇਵਾਲਾ’

Pic Courtesy: Instagram

ਮੂਸ ਜਟਾਨਾ (Moose Jattana)  ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਲਿਖਿਆ ਹੈ ‘ਇਹ ਕੀ ਬਕਵਾਸ ਹੈ …ਮੈਂ ਆਪਣਾ ਮੂੰਹ ਬੰਦ ਰੱਖਾਂਗੀ ਤੇ ਇਸ ਨੂੰ ਇੱਕ ਮਜ਼ਾਕ ਸਮਝਾਂਗੀ ….ਨਹੀਂ ਤਾਂ ਸਾਡੇ ਤੇ ਕੋਰਟ ਕੇਸ ਹੋ ਜਾਵੇਗਾ’ । ਮੂਸ ਨੇ ਇਸ ਤੋਂ ਬਾਅਦ ਪ੍ਰਤੀਕ ਸਹਿਜਪਾਲ ਤੇ ਨਿਸ਼ਾਂਤ ਭੱਟ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਇਹ ਦੋਸਤੀ ਹਮ ਨਹੀਂ ਤੋੜੇਗੇ…ਟੇਢੇ ਹਨ ਪਰ ਮੇਰੇ ਹਨ’ ।

 

View this post on Instagram

 

A post shared by Moose Jattana (@moosejattana)

ਤੁਹਾਨੂੰ ਦੱਸ ਦਿੰਦੇ ਹਾਂ ਕਿ ਮੂਸ ਤੇ ਨਿਸ਼ਾਂਤ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ । ਇਸ ਦਾ ਨਤੀਜਾ ਇਹ ਹੋਇਆ ਸੀ ਕਿ ਜਦੋਂ ਵੀ ਮੂਸ (Moose Jattana)  ਤੇ ਨਿਸ਼ਾਂਤ ਘਰ ਤੋਂ ਬੇਘਰ ਹੋਣ ਲਈ ਨਾਮੀਨੇਟ ਹੋਏ ਤਾਂ ਜਨਤਾ ਦੇ ਵੋਟਾਂ ਨੇ ਉਹਨਾਂ ਨੂੰ ਬਚਾ ਲਿਆ । ਇਸ ਵਾਰ ਮੂਸ ਦੇ ਨਾਲ ਨਾ ਨੇਹਾ ਭਸੀਨ ਵੀ ਨਾਮੀਨੇਟ ਸੀ ਪਰ ਜਨਤਾ ਨੇ ਇਹ ਨਹੀਂ ਸੀ ਸੋਚਿਆ ਕਿ ਮੂਸ ਬੇਘਰ ਹੋ ਜਾਵੇਗੀ ।

0 Comments
0

You may also like